28. ਭਾਈ ਮਥਰਾ
ਸਿੰਘ ਜੀ
-
ਨਾਮ:
ਭਾਈ ਮਥਰਾ ਸਿੰਘ ਜੀ
-
ਪਿਤਾ ਦਾ ਨਾਮ:
ਸ਼ਹੀਦ ਭਾਈ ਦਿਆਲਾ ਜੀ
-
ਆਪ ਜੀ ਦੇ ਪਿਤਾ
ਭਾਈ ਦਯਾਲਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ
ਹੋਏ ਸਨ।
-
ਆਪ ਜੀ ਦਾ ਛੋਟਾ
ਭਰਾ,
ਭਾਈ ਕਲਿਆਣ ਸਿੰਘ ਕੁੱਝ ਦਿਨ ਪਹਿਲਾਂ ਹੀ 29
ਅਗਸਤ 1700 ਦੇ ਦਿਨ ਤਾਰਾਗੜ ਕਿਲੇ ਦੀ ਲੜਾਈ ਵਿੱਚ ਸ਼ਹੀਦ ਹੋਇਆ
ਸੀ।
-
ਦਾਦਾ ਦਾ ਨਾਮ:
ਭਾਈ ਮਾਈ ਦਾਸ ਦੇ ਪੋਤਰੇ
-
ਪੜਦਾਦਾ ਦਾ ਨਾਮ:
ਸ਼ਹੀਦ ਭਾਈ ਬੱਲੂ ਜੀ
-
ਆਪ ਜੀ ਦੇ
ਪੜਦਾਦਾ ਭਾਈ ਬੱਲੂ ਜੀ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸ਼੍ਰੀ
ਅਮ੍ਰਿਤਸਰ ਸਾਹਿਬ ਜੀ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ
-
ਕਦੋਂ ਸ਼ਹੀਦ ਹੋਏ:
8 ਅਕਤੂਬਰ 1700
-
ਕਿੱਥੇ ਸ਼ਹੀਦ
ਹੋਏ: ਕਿਲਾ ਨਿਰਮੋਹਗਢ ਦੀ ਲੜਾਈ
-
ਕਿਸਦੇ ਖਿਲਾਫ
ਲੜੇ:
ਬਿਲਾਸਪੁਰ ਦੇ ਰਾਜੇ ਅਜਮੇਰਚੰਦ
ਭਾਈ ਮਥਰਾ ਸਿੰਘ ਜੀ
ਨੇ 8
ਅਕਤੂਬਰ 1700 ਦੇ ਦਿਨ ਨਿਰਮੋਹਗਢ ਦੀ ਲੜਾਈ ਵਿੱਚ
ਸ਼ਹੀਦੀ ਜਾਮ ਪੀਤਾ ਸੀ।
ਭਾਈ ਮਥਰਾ ਸਿੰਘ ਜੀ,
ਸ਼ਹੀਦ ਭਾਈ ਦਿਆਲਾ ਜੀ ਦੇ ਬੇਟੇ, ਭਾਈ ਮਾਈ ਦਾਸ
ਦੇ ਪੋਤਰੇ ਅਤੇ ਸ਼ਹੀਦ ਭਾਈ ਬੱਲੂ ਜੀ ਦੇ ਪੜਪੋਤੇ ਸਨ।
ਭਾਈ ਬੱਲੂ ਜੀ ਛੇਵੇਂ ਗੁਰੂ ਸ਼੍ਰੀ
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ
ਅਤੇ ਭਾਈ ਦਯਾਲਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚਾਂਦਨੀ ਚੌਕ ਦਿੱਲੀ ਵਿੱਚ
ਸ਼ਹੀਦ ਹੋਏ ਸਨ।
ਸ਼ਹੀਦ ਪਿਤਾ
ਅਤੇ ਸ਼ਹੀਦ ਪੜਦਾਦਾ ਦੇ ਇਸ ਵਾਰਿਸ ਦਾ ਛੋਟਾ ਭਰਾ,
ਭਾਈ ਕਲਿਆਣ ਸਿੰਘ ਕੁੱਝ ਦਿਨ ਪਹਿਲਾਂ ਹੀ 29 ਅਗਸਤ
1700 ਦੇ ਦਿਨ ਤਾਰਾਗੜ ਕਿਲੇ ਦੀ ਲੜਾਈ ਵਿੱਚ ਸ਼ਹੀਦ ਹੋਇਆ ਸੀ।
ਭਾਈ ਮਥਰਾ
ਸਿੰਘ ਜੀ ਆਪਣੇ ਭਰਾਵਾਂ ਅਤੇ ਪੜਦਾਦਾ ਜੀ ਦੀ ਤਰ੍ਹਾਂ ਹੀ ਬਹਾਦੁਰ ਅਤੇ ਦਿਲੇਰ ਸੀ।
ਉਹ ਸ਼੍ਰੀ ਗੁਰੂ ਗੋਬਿੰਦ ਸਿੰਘ
ਸਾਹਿਬ ਜੀ ਦਾ ਖਾਸ ਦਰਬਾਰੀ ਸਿੰਘ ਸੀ ਅਤੇ ਅਕਸਰ ਗੁਰੂ ਸਾਹਿਬ ਜੀ ਦੇ ਨਾਲ ਹੀ ਰਹਿੰਦਾ ਸੀ।
ਜਦੋਂ ਅਕਤੂਬਰ
1770 ਵਿੱਚ ਗੁਰੂ ਸਾਹਿਬ ਜੀ
ਪਹਾੜੀਆਂ ਦਾ ਮਾਨ ਰੱਖਣ ਦੀ ਖਾਤਰ ਸ਼੍ਰੀ ਆਨੰਦਗੜ ਸਾਹਿਬ ਨੂੰ ਛੱਡਕੇ ਨਿਰਮੋਹਗੜ ਚਲੇ ਗਏ ਤਾਂ
ਬੇਈਮਾਨ ਅਜਮੇਰਚੰਦ ਨੇ ਗੁਰੂ ਹੀ ਉੱਤੇ ਹਮਲਾ ਕਰ ਦਿੱਤਾ।
ਇਸ ਹਮਲੇ ਦੇ ਦੌਰਾਨ ਸਿੱਖਾਂ ਅਤੇ
ਪਹਾੜੀਆਂ ਦੀ ਜਬਰਦਸਤ ਲੜਾਈ ਹੋਈ।
ਜਿਸ ਵਿੱਚ ਭਾਈ ਮਥਰਾ ਸਿੰਘ ਜੀ
ਅਨੇਕ ਹਮਲਾਵਰਾਂ ਨੂੰ ਮਾਰਣ ਦੇ ਬਾਅਦ ਸ਼ਹੀਦ ਹੋ ਗਏ।