|
||||||
|
|
|
||||
|
ਮੀਰੀ ਪੀਰੀ ਜਲ ਸੇਵਾ, ਗੁਰਬਾਣੀ ਪ੍ਰਚਾਰ, ਪ੍ਰਸਾਰ ਸੰਸਥਾ ਗਵਾਲੀਅਰ, ਮੱਧਪ੍ਰਦੇਸ਼, ਭਾਰਤ ਇਸ ਸੇਵਾ ਸੰਸਥਾ ਦੀ ਸ਼ੁਰੂਆਤ 1 ਸਿਤੰਬਰ 2009 ਨੂੰ ਹੋਈ ਅਤੇ ਸਿਤੰਬਰ ਵਿੱਚ ਹੀ, ਗੁਰਦਵਾਰਾ ਸ਼੍ਰੀ ਦਾਤਾ ਬੰਦੀ ਛੋੜ ਸਾਹਿਬ ਤੇ, ਦਾਤਾ ਬੰਦੀ ਛੋੜ ਦਿਵਸ ਦੇ ਪ੍ਰੋਗਰਾਮ ਤੇ ਪਾਣੀ ਦੇ ਪਾਉਚ ਦੇ ਰੂਪ ਵਿੱਚ, ਜੋ ਕਿ ਉੱਥੇ ਬਹੁਤ ਜਰੂਰੀ ਸੀ, ਸਾਧਸੰਗਤ ਦੇ ਸਹਯੋਗ ਦੇ ਨਾਲ ਸ਼ੁਰੂ ਕੀਤੀ ਗਈ, ਜੋ ਕਿ ਹਰ ਸਾਲ ਦਾਤਾ ਬੰਦੀ ਛੋੜ ਦਿਵਸ ਦੇ ਪ੍ਰੋਗਰਾਮ ਤੇ ਸਾਧਸੰਗਤ ਦੇ ਸਹਯੋਗ ਦੇ ਨਾਲ ਕੀਤੀ ਜਾਂਦੀ ਹੈ ਅਤੇ ਸਾਧਸੰਗਤ ਦੇ ਸਹਯੋਗ ਨਾਲ ਹੀ ਸੰਭਵ ਹੋ ਪਾਂਦੀ ਹੈ। ਇਸ ਸੇਵਾ ਸੰਸਥਾ ਦੀ ਦੁਸਰੀ ਸੇਵਾ 5 ਜਨਵਰੀ 2010 ਨੂੰ ਸ਼ੁਰੂ ਕੀਤੀ ਗਈ। ਇਹ ਸੇਵਾ ਸੀ: ਫਿਰੀ ਗੁਰੂਬਾਣੀ ਅੈਸ ਅੈਮ ਅੈਸ ਸੇਵਾ। ਇਸ ਸੇਵਾ ਦੇ ਅੰਤਰਗਤ ਮੁੱਖ ਸ਼ਹਿਰਾਂ ਵਿੱਚ ਬੈਨਰ ਲਗਾਏ ਗਏ, ਜਿਸ ਨਾਲ ਸਾਧਸੰਗਤ ਆਪਣੇ ਆਪ ਇਸ ਸੇਵਾ ਨਾਲ ਜੁੜ ਗਈ। ਜਿਸਦੇ ਹਰ ਬੈਨਰ ਤੇ ਲਿਖਿਆ ਹੋਇਆ ਸੀ: "ਲਾਇਫ ਟਾਇਮ ਗੁਰੂ ਦੇ ਨਾਲ"। ਇਸ ਸੇਵਾ ਵਿੱਚ ਗੁਰੂਬਾਣੀ ਦੇ ਅੈਸ ਅੈਮ ਅੈਸ ਦੇ ਨਾਲ ਨਾਲ ਗੁਰੂ ਸਾਹਿਬਾਨਾਂ ਦਾ ਇਤਹਾਸ ਵੀ ਅੈਸ ਅੈਮ ਅੈਸ ਕੀਤਾ ਜਾਂਦਾ ਹੈ, ਜਿਸਨੂੰ ਸਾਧਸੰਗਤ ਨੇ ਬਹੁਤ ਹੀ ਪਸੰਦ ਕੀਤਾ, ਜਿਸਦਾ ਨਤੀਜਾ ਇਹ ਹੋਇਆ ਕਿ ਕਾਫੀ ਸੰਖਿਆ ਵਿੱਚ ਸਾਧਸੰਗਤ ਜੁੜ ਗਈ ਅਤੇ ਉਨ੍ਹਾਂ ਸਾਰਿਆਂ ਕੌਲ ਅੈਸ ਅੈਮ ਅੈਸ ਜਾਂਦੇ ਹਨ। ਮੀਰੀ ਪੀਰੀ ਜਲ ਸੇਵਾ ਦੀ ਤੀਸਰੀ ਵੱਡੀ ਸੇਵਾ ਇਹ ਵੇਬ ਸਾਇਟ ਆਪ ਜੀ ਦੇ ਸਾਹਮਣੇ ਹੈ। ਜਦ ਕਿ ਅਗਲੀ ਕੋਈ ਸੇਵਾ ਤਾਂ ਹੀ ਹੋਏਗੀ, ਜਦ ਕਿ ਗੁਰੂ ਤੇ ਪਰਮਾਤਮਾ ਫਿਰ ਕ੍ਰਿਪਾ ਕਰਣਗੇ। ਇਸ ਸੰਸਥਾ ਦਾ ਨਾਮ ਬਹੁਤ ਹੀ ਸੋਚ ਵਿਚਾਰ ਕੇ ਰਖਿਆ ਗਿਆ ਹੈ: "ਮੀਰੀ ਪੀਰੀ ਜਲ ਸੇਵਾ"। ਮੀਰੀ ਪੀਰੀ ਛੇਵੇ ਪਾਤਸ਼ਾਹ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤਲਵਾਰਾਂ ਹਨ। ਮੀਰੀ, ਸ਼ਰੀਰਕ ਤੌਰ ਤੇ ਧਾਰਣ ਕਰਣ ਵਾਲੀ ਤਲਵਾਰ ਅਤੇ ਪੀਰੀ, ਅਧਾਤਮਕ ਤੌਰ ਤੇ ਧਾਰਣ ਕਰਣ ਵਾਲੀ ਤਲਵਾਰ ਅਤੇ ਇਸਨੂੰ ਗੁਰੂਬਾਣੀ ਦੇ ਗਿਆਨ ਦੀ ਤਲਵਾਰ ਵੀ ਕਿਹਾ ਜਾਂਦਾ ਹੈ। ਜਦ ਕਿ ਜਲ ਦਾ ਅਰਥ ਹੈ: "ਜਿਸ ਤਰ੍ਹਾਂ ਪਾਣੀ ਪਿਆਸ ਬੁਝਾਂਦਾ ਹੈ, ਉਸੀ ਤਰ੍ਹਾਂ ਇਸ ਸੇਵਾ ਨਾਲ ਗੁਰੂਬਾਣੀ ਦਵਾਰਾ ਆਤਮਕ ਪਿਆਸ ਬੁਝਾਣ ਦੀ ਕੋਸ਼ਸ਼ ਕੀਤੀ ਜਾਵੇਗੀ।" ਇਸ ਸੇਵਾ ਦਾ ਮੁੱਖ ਕੱਮ ਕੇਵਲ ਤੇ ਕੇਵਲ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਣਾ ਹੀ ਹੈ। ਸੰਸਥਾ ਦਾ ਨਾਮ : ਮੀਰੀ ਪੀਰੀ ਜਲ ਸੇਵਾ, ਗੁਰਬਾਣੀ ਪ੍ਰਚਾਰ ਪ੍ਰਸਾਰ ਸੰਸਥਾ ਸਥਾਨ : ਮੁਰਾਰ, ਗਵਾਲੀਅਰ, ਮੱਧਪ੍ਰਦੇਸ਼, ਭਾਰਤ ਜਿਲਾ : ਗਵਾਲੀਅਰ ਈ ਮੇਲ ਆਈ ਡੀ : miripirijalsewa@yahoo.com ਮੁੱਖ ਸੇਵਾਦਾਰ : ਸਾਧਸੰਗਤ ਤਕਨੀਕੀ ਸਹਿਯੋਗੀ : ਵਾਹਿਗੁਰੂ ਫੋਨ ਨੰਬਰ : ਕੋਈ ਫੋਨ ਨੰਬਰ ਨਹੀਂ ਮੋਬਾਇਲ ਨੰਬਰ : ਕੋਈ ਮੋਬਾਇਲ ਨੰਬਰ ਨਹੀਂ
|
|||||
|