10. ਭਾਈ ਲਹਿਨੂ ਜੀ
-
ਨਾਮ:
ਭਾਈ ਲਹਿਨੂ ਜੀ
-
ਪਿਤਾ ਦਾ ਨਾਮ:
ਭਾਈ ਮਾਈਦਾਸ
-
ਭਰਾ ਦਾ ਨਾਮ:
ਭਾਈ ਮਨੀ ਸਿੰਘ ਜੀ
-
ਦਾਦਾ ਦਾ ਨਾਮ:
ਸ਼ਹੀਦ ਭਾਈ ਬੱਲੂ ਜੀ
-
ਪੜਦਾਦਾ ਦਾ ਨਾਮ:
ਭਾਈ ਮੂਲੇ
-
ਕਦੋਂ ਸ਼ਹੀਦ ਹੋਏ:
1696
-
ਕਿੱਥੇ ਸ਼ਹੀਦ
ਹੋਏ:
ਗੁਲੇਰ ਦੀ ਲੜਾਈ
-
ਕਿਸਦੇ ਖਿਲਾਫ
ਲੜੇ:
ਮੁਗਲਾਂ ਅਤੇ ਪਹਾੜੀ ਰਾਜਾਵਾਂ ਦੀਆਂ ਫੌਜਾਂ ਦੇ ਖਿਲਾਫ
ਭਾਈ ਲਹਿਨੂ ਜੀ ਭਾਈ
ਮਨੀ ਸਿੰਘ ਜੀ ਦੇ ਭਰਾ ਸਨ।
ਭਾਈ ਮਾਈਦਾਸ ਦੇ ਪੁੱਤ,
ਸ਼ਹੀਦ ਭਾਈ ਬੱਲੂ ਜੀ ਦੇ ਪੋਤਰੇ, ਭਾਈ ਮੂਲੇ ਦੇ
ਪੜਪੋਤੇ।
ਭਾਈ ਲਹਿਨੂ ਜੀ 1696 ਨੂੰ ਗੁਲੇਰ ਦੀ
ਲੜਾਈ ਵਿੱਚ ਸ਼ਹੀਦ ਹੋਏ ਸਨ।
ਭਾਈ ਲਹਿਨੂ ਜੀ ਦੇ ਦਾਦਾ ਭਾਈ
ਬੱਲੂ, ਦਾਦਾ ਬੱਲੂ ਦੇ
ਭਰਾ ਨਾਨੂ ਅਤੇ ਇਸ ਪਰਵਾਰ ਦੇ ਕਈ ਹੋਰ ਲੋਕ ਵੀ ਗੁਰੂ ਸਾਹਿਬ ਜੀ ਦੀਆਂ ਲੜਾਈਆਂ ਵਿੱਚ ਸ਼ਹੀਦ ਹੋ
ਚੁੱਕੇ ਸਨ।
ਇਸਦੇ ਬਾਅਦ ਵੀ ਉਨ੍ਹਾਂ ਦੇ ਦਰਜਨਾਂ
ਰਿਸ਼ਤੇਦਾਰਾਂ ਨੇ ਗੁਰੂ ਸਾਹਿਬ ਜੀ ਦੀਆਂ ਲੜਾਈਆਂ ਵਿੱਚ ਹੋਰ ਅੱਗੇ ਵੀ ਕਈ ਸ਼ਹੀਦੀਆਂ ਹਾਸਲ ਕੀਤੀਆਂ
ਸਨ।
ਭਾਈ ਲਹਿਨੂ ਜੀ ਦੀ ਸ਼ਹੀਦੀ ਬਾਰੇ ਭੱਟ ਵਹੀ
ਭਾਦਸੋ ਦੇ ਪੰਨੇ 67 ਉੱਤੇ
ਇਹ ਜਿਕਰ ਮਿਲਦਾ ਹੈ:
ਲਹਿਨੂ ਬੇਟਾ ਮਾਈ ਦਾਸ ਕਾ,
ਪੋਤਾ ਬੱਲੂ ਦਾ...........ਜਲਾਹਨਾ,
ਸਤਰਾਂ ਸੌ ਬਾਵਨ
ਫਾਗਨ ਦਿਹੁੰ ਤੇਈਸ ਵੀਰਵਾਰ ਕੇ ਦਿਵਸ,
ਗੁਲੇਰ ਕੇ ਮਲਹਾਨ ਸਾਹਮੇ ਮਾੱਥੇ ਜੂਝ ਕੇ ਮਰਾ।
ਗੈਲੋਂ ਸੰਗਤੀਆ ਸਿੰਘ, ਹਨਵੰਤ
ਸਿੰਘ ਬੇਟੇ ਜਗਤੇ ਕੇ,
ਪੋਤਰੇ ਪਦਮੇ ਦੇ,
ਪੜਪੋਤੇ ਕਉਲੇ ਦੇ ਚੰਦਰਬੰਸੀ ਬਤਸ ਗੋਤਰੇ ਚੁਹਾਨ,
ਅੱਠ
ਮੇਂ ਮੇ ਕੁਰਾ ਹਜਾਵਤ ਆਂਬਆਨੇ ਮਾਰੇ ਗਏ।