SHARE  

 
 
     
             
   

 

34. ਭਾਈ ਜਗਨਾ ਜੀ

ਭਾਈ ਜਗਨਾ ਜੀ ਛੈਵੇਂ ਗੁਰੂ ਸਾਹਿਬਾਨ ਜੀ ਦੇ ਸਮੇਂ ਵਿੱਚ ਇੱਕ ਪ੍ਰਮੁੱਖ ਸਿੱਖ ਸਨਜਦੋਂ ਗੁਰੂ ਸਾਹਿਬਾਨ ਜੀ ਨੇ ਫੌਜ ਬਣਾਈ ਤਾਂ ਭਾਈ ਜਗਨਾ ਜੀ ਉਸ ਵਿੱਚ ਸ਼ਾਮਿਲ ਹੋਏਰੂਹਿਲਾ (ਹਰਿਗੋਬਿੰਦਪੁਰ) ਦੀ ਲੜਾਈ ਵਿੱਚ ਉਨ੍ਹਾਂਨੇ ਬਹਾਦਰੀ ਦੇ ਖੂਬ ਜੌਹਰ ਦਿਖਾਏਪਹਿਲਾਂ ਦਿਨ ਦੀ ਲੜਾਈ ਵਿੱਚ ਉਹ ਭਗਵਾਨਦਾਸ ਘੈਰੜ ਦੀ ਫੌਜ ਦੇ ਖਿਲਾਫ ਡਟਕੇ ਲੜੇ ਭਗਵਾਨਦਾਸ ਘੈਰੜ ਦਾ ਪੁੱਤ ਜਲੰਧਰ ਵਲੋਂ ਮੁਗਲ ਸੂਬੇਦਾਰ ਦੀ ਸੰਯੁਕਤ ਫੌਜ ਲੈ ਕੇ ਆ ਗਿਆਇਸ ਲੜਾਈ ਵਿੱਚ ਸਿੱਖਾਂ ਨੇ ਬਹਾਦੂਰੀ ਦੇ ਖੂਬ ਜੌਹਰ ਦਿਖਾਏ ਇਸ ਦਿਨ ਦੀ ਲੜਾਈ ਦੇ ਸ਼ੁਰੂ ਵਿੱਚ ਭਾਈ ਜੱਟੂ ਅਤੇ ਭਾਈ ਮਥਰਾ ਜੀ  ਨੇ ਬਹੁਤ ਸਾਰੇ ਮੁਗਲ ਸਿਪਾਹੀ ਮਾਰ ਦਿੱਤੇਕੁੱਝ ਸਮਾਂ ਬਾਅਦ ਮੁਗਲ ਜਰਨੈਲ ਨੇ ਆਪਣੇ ਸਿਪਾਹੀਆਂ ਨੂੰ ਇਕੱਠੇ ਕੀਤਾ ਅਤੇ ਦੁਬਾਰਾ ਹਮਲਾ ਕਰਣ ਲਈ ਉਕਸਾਇਆਇੱਧਰ ਸਿੱਖ ਫੌਜਾਂ ਦੇ ਪੰਜ ਜਨਰੈਲ ਵੀ ਡਟ ਕੇ ਅੱਗੇ ਆਏਇਨ੍ਹਾਂ ਪੰਜਾਂ ਵਿੱਚ ਭਾਈ ਨਾਨੂ, ਭਾਈ ਕਲਿਆਣਾ, ਭਾਈ ਜਗਨਾ, ਭਾਈ ਕਿਸ਼ਨਾ ਅਤੇ ਭਾਈ ਮੌਲਕ (ਮਲੂਕਾ) ਜੀ ਸਨਭਾਈ ਜੱਟੂ, ਭਾਈ ਮਥਰਾ ਅਤੇ ਭਾਈ ਨਾਨੂ ਅਤੇ ਮੌਲਕ (ਮਲੂਕਾ) ਜੀ ਦੀ ਸ਼ਹੀਦੀ ਦੇ ਬਾਅਦ ਭਾਈ ਕਿਸ਼ਨਾ ਨੇ ਸਿੱਖ ਫੌਜਾਂ ਦੀ ਬਾਗਡੌਰ ਸੰਭਾਲੀ ਭਾਈ ਜੱਟੂ, ਮਥਰਾ ਭੱਟ, ਨਾਨੂ, ਮੌਲਕ ਅਤੇ ਕਿਸ਼ਨਾ ਦੀ ਸ਼ਹੀਦੀ ਦੇ ਬਾਅਦ ਉਨ੍ਹਾਂਨੇ (ਭਾਈ ਜਗਨਾ ਜੀ ਨੇ) ਸਿੱਖ ਫੌਜਾਂ ਦੀ ਬਾਗਡੌਰ ਸੰਭਾਲੀਇੱਧਰ ਮੁਗਲ ਫੌਜਾਂ ਦੀ ਕਮਾਨ ਮੁਹੰਮਦ ਯਾਰ ਖਾਨ ਦੇ ਕੋਲ ਸੀਭਾਈ ਜਗਨਾ ਜੀ  ਉਪਾ ਕਰਣ ਵਿੱਚ ਬਹੁਤ ਹੀ ਮੁਹਾਰਤ ਰੱਖਦੇ ਸਨਉਨ੍ਹਾਂ ਦਾ ਅਤੇ ਮੁਹੰਮਦ  ਯਾਰ ਖਾਨ ਦੇ ਤੀਰਾਂ ਦਾ ਮੁਕਾਬਲਾ ਹੋਇਆਤੀਰ ਖਤਮ ਹੋਣ ਦੇ ਬਾਅਦ ਦੋਨਾਂ ਨੇ ਤਲਵਾਰਾਂ ਸੰਭਾਲ ਲਈਆਂਤਲਵਾਨ ਚਲਾਣ ਵਿੱਚ ਵੀ ਭਾਈ ਜਗਨਾ ਜੀ ਨੂੰ ਬਹੁਤ ਮੁਹਾਰਤ ਹਾਸਲ ਸੀਇਸ ਹੱਥਾਂ-ਹੱਥ ਲੜਾਈ ਵਿੱਚ ਹੀ ਦੋਨਾਂ ਨੂੰ ਹੀ ਤਲਵਾਰਾਂ ਦੇ ਬਹੁਤ ਘਾਵ ਲੱਗੇ ਸਨਇਸਦੇ ਬਾਵਜੂਦ ਵੀ ਦੋਨਾਂ ਲੜਦੇ ਹੀ ਰਹੇਅਖੀਰ ਵਿੱਚ ਭਾਈ ਜਗਨਾ ਜੀ ਨੇ ਮੁਹੰਮਦ  ਯਾਰ ਖਾਨ ਨੂੰ ਖਤਮ ਕਰ ਦਿੱਤਾ ਅਤੇ ਫਿਰ ਆਪ ਵੀ ਸ਼ਹੀਦ ਹੋ ਗਏ

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.