SHARE  

 
 
     
             
   

 

30. ਭਾਈ ਸਕਤੂ ਅਤੇ ਭਾਈ ਪਰਸਰਾਮ ਜੀ

ਭਾਈ ਸਕਤੂ ਅਤੇ ਭਾਈ ਪਰਸਰਾਮ ਜੀ ਵੀ ਛੈਵੇਂ ਗੁਰੂ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਮੁੱਖ ਸਿੱਖਾਂ ਵਿੱਚੋਂ ਇੱਕ ਸਨਤੁਸੀ ਦੋਨਾਂ ਹੀ ਰੂਹੀਲਾ (ਹਰਿਗੋਬਿੰਦਪੁਰ) ਦੀ ਲੜਾਈ ਵਿੱਚ ਵੱਡੀ ਹੀ ਬਹਾਦਰੀ ਦੇ ਨਾਲ ਲੜੇਇਹ ਲੜਾਈ ਦੋ ਦਿਨ ਤਲ ਚੱਲੀਆਪ ਜੀ ਨੇ ਦੁਸ਼ਮਨਾਂ ਨੂੰ ਚੀਰਦੇ ਹੋਏ ਸ਼ਹੀਦੀ ਜਾਮ ਪੀਤਾ ਗੁਰੂਬਿਲਾਸ ਪਾਤਸ਼ਾਹੀ ਛੈਵੀਂ ਦਾ ਲੇਖਕ ਭਾਈ ਸਕਤੂ ਜੀ  ਦੀ ਬਹਾਦਰੀ ਦਾ ਜਿਕਰ ਅਜਿਹੇ ਕਰਦਾ ਹੈ:

ਪਿਰਾਗਾ ਮਥੁਰਾ ਸੂਰ ਭਨ ਜਗਨਾ ਜੋਧ ਅਪਾਰ

ਪਰਸ ਰਾਮ ਮੋਲਕ ਸਕਤੂ ਸਤ੍ਰੁ ਸੰਘਾਰ 67

ਪਰਸ ਰਾਮ ਸਕਤੂ ਤਬੈ ਬਿਨਤੀ ਕਰੀ ਅਪਾਰ

ਮਹਾਰਾਜ ਆਗਯਾ ਕਰੋ ਤਵ ਬਲ ਸਤ੍ਰੁ ਸੰਘਾਰ 155

ਗੁਰੂ ਕੀਨ ਆਗਯਾ ਚਲੇ ਪ੍ਰੇਮ ਪਾਗਯਾ

ਕਛੂ ਸੈਨ ਲੀਨੀ ਨਹੀ ਸੰਕ ਕੀਨੀ 156

ਦੁ ਮੂਐ ਸੁ ਸੈਨਾ ਕਹੈ ਲਾਲ ਨੈਨਾ

ਤਬੈ ਬਾਨ ਡਾਰੇ ਈ ਸੁ ਮਾਰੇ 157

ਸੁ ਲੋਖੰ ਕਿਨਾਰਾ ਬਹੀ ਲੋਹ ਧਾਰਾ

ਸਿਵਾ ਗੀਤ ਗਾਵੈ ਕਿ ਮੁੰਡੰ ਬਨਾਵੈ 158

ਕਹੂ ਬਾਜ ਮਾਰੇ ਕਹੂ ਪੋਟ ਫਾਰੈ

ਕਹੂ ਰੂਹ ਛੁਟੰ ਕਹੁ ਸੀਸ ਫੁਟੰ 159

ਨਦੀ ਸ੍ਰੋਣ ਪੂਰੰ ਫਿਰੇ ਗੈਣ ਹੁਰੰ

ਛਿਦੰ ਦੇਹ ਲਾਗੇ ਫਿਰੈ ਸੂਰ ਭਾਗੇ 160

ਕਾਗੜਦੰ ਕੋਪੀ ਮਾਗੜਦੰ ਸੈਨਾ

ਤਾਗੜਦੰ ਤਯਾਗ ਯੋ ਬਾਗੜਦੰ ਬੀਰੰ 161

ਫਾਗੜਦੰ ਫੀਲੰ ਛਾਗੜਦੰ ਛੁਟੇ

ਰਾਗੜਦੰ ਸੁਰੰ ਜਾਗੜਦੰ ਜੁੱਟੇ

ਬਾਗੜਦੰ ਬਾਜੇ ਨਾਗੜਦੰ ਨਗਾਰੇ

ਜਾਗੜਦੰ ਜੋਧਾ ਮਾਗੜਦੰ ਮਾਰੇ 162

ਇਹ ਬਿਧਿ ਸੈਨ ਸੰਘਾਰ ਕਹਿ ਘਨੋ ਘਰਨ ਕੋ ਗਾਰ

ਪਰਸ ਰਾਮ ਸਕਤੂ ਤਬੈ ਧਰਨ ਮੁਰਛਾਰ 163

ਜੜੰ ਬਿਸਾਨ ਜੋਧੇ ਤਬੈ ਧਰੇ ਦੇਵ ਤਨ ਰੂਪ

ਦਿਖਿ ਬਿਧੀਆ ਬਿਸਮੈ ਭਯੋ ਮਨਹੁ ਇੰਦ੍ਰ ਵਰ ਰੂਪ 164

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.