16.
ਮਾਲਵਾ ਖੇਤਰ ਦੀ ਸੁਧਈ
ਦਲ ਖਾਲਸੇ ਦੇ ਹੋਰ ਸਰਦਾਰਾਂ ਨੇ ਜੱਸਾ ਸਿੰਘ ਜੀ ਦੀ ਆਗਿਆ ਪ੍ਰਾਪਤ ਕਰਕੇ ਮਾਲਵਾ ਖੇਤਰ ਦੇ ਨਗਰ
ਮਾਲੇਰਕੋਟ ਉੱਤੇ ਹਮਲਾ ਕਰ ਦਿੱਤਾ।
ਇਸਦੇ
ਨਵਾਬ ਭੀਖਨ ਖਾਨ ਨੇ
‘ਵੱਡੇ
ਘੱਲੂਘਾਰੇ’
ਦੇ ਸਮੇਂ
ਸਿੱਖਾਂ ਉੱਤੇ ਹਮਲਾਵਰ ਹੋਕੇ ਉਨ੍ਹਾਂਨੂੰ ਘੋਰ ਯਾਤਾਨਾਵਾਂ ਦਿੱਤੀਆਂ ਸਨ।
ਛੋਟੀ
ਜਿਹੀ ਮੁੱਠਭੇੜ ਵਿੱਚ ਨਵਾਬ ਭੀਖਨ ਖਾਨ ਮਾਰਿਆ ਗਿਆ।
ਇਸ
ਪ੍ਰਕਾਰ ਰੰਗੜ ਜਾਤੀ ਦੇ ਮੁਸਲਮਾਨ ਰਾਜਪੂਤਾਂ ਨੇ
‘ਘੱਲੂਘਾਰੇ’
ਦੇ ਸਮੇਂ
ਸਿੱਖਾਂ ਉੱਤੇ ਬਿਨਾਂ ਕਾਰਣ ਹੱਲੇ ਬੋਲੇ ਸਨ।
ਉਨ੍ਹਾਂਨੂੰ ਦੰਡ ਦਿੱਤੇ ਅਤੇ ਉਨ੍ਹਾਂਨੂੰ ਸਬਕ ਸਿਖਾ ਦਿੱਤਾ ਕਿ ਵਿਦੇਸ਼ੀ ਦਾ ਸਾਥ ਦੇਣਾ ਕਿੰਨਾ
ਮੰਹਗਾ ਪੈ ਸਕਦਾ ਹੈ।
ਸਿੱਖ
ਹੁਣ ਸਰਹਿੰਦ ਨਗਰ ਅਤੇ ਉਸਦੇ ਆਸਪਾਸ ਦੇ ਖੇਤਰਾਂ ਦਾ ਹਮੇਸ਼ਾਂ ਲਈ ਕਲੇਸ਼ ਮਿਟਾ ਦੇਣਾ ਚਾਹੁੰਦੇ ਸਨ।
ਬਸ
ਉਨ੍ਹਾਂਨੂੰ ਕੇਵਲ ਆਪਣੇ ਸੈਨਾਪਤੀ ਸਰਦਾਰ ਜੱਸਾ ਸਿੰਘ ਜੀ ਦੇ ਸੰਕੇਤ ਦੀ ਉਡੀਕ ਰਹਿੰਦੀ ਸੀ।