6.
ਖਾਲਸਾ ਰਾਜ ਦਾ ਉਦੇ
ਸਿੱਖ ਭਾਈਚਾਰੇ ਦਾ ਮਹਤਵ:
ਸ਼੍ਰੀ
ਗੁਰੂ ਗੋਬਿੰਦ ਸਿੰਘ ਜੀ ਨੇ ਆਪਸੀ ਏਕਤਾ ਲਈ ਖਾਲਸੇ ਨੂੰ ਕੁੱਝ ਸਿੱਧਾਂਤਾਂ ਦੇ ਅੰਤਰਗਤ ਸੰਗਠਿਤ
ਕੀਤਾ ਸੀ।
ਇਸ ਵਿੱਚ
ਮੂਲ ਸਿਧਾਂਤ ਸ਼ਬਦ ਗੁਰੂ,
ਸ਼੍ਰੀ
ਗੁਰੂ ਗਰੰਥ ਸਾਹਿਬ ਜੀ ਦੀ ਛਤਰਛਾਇਆ ਸੀ।
ਦੂਜਾ
ਸਿਧਾਂਤ ਖੰਡੇ–ਬਾਟੇ
ਦਾ ਪੰਜ ਪਿਆਰਿਆਂ ਵਲੋਂ ਅਮ੍ਰਿਤ ਪਾਨ ਕਰਣਾ ਸੀ।
ਉਨ੍ਹਾਂ
ਦਾ ਮੰਨਣਾ ਸੀ ਕਿ ਜੇਕਰ ਸਿੱਖ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਨੂੰ ਸਮਰਪਤ ਰਹਿਣਗੇ
ਤਾਂ ਉਹ ਹਰ ਮੈਦਾਨ ਵਿੱਚ ਫਤਹਿ ਪ੍ਰਾਪਤ ਕਰਦੇ ਚਲੇ ਜਾਣਗੇ।
ਅਰਥਾਤ
ਖਾਲਸਾ ਪੰਥ ਦੀ ਚੜਦੀ ਕਲਾਂ ਉਸਦੇ ਸਿਧਾਂਤ ਦੀ ਪ੍ਰਤਿਬਧਤਾ ਵਿੱਚ ਹੈ।