4.
ਸੰਯੁਕਤ ਪੰਜਾਬੀ ਰਾਜ
ਹੁਣ ਰਣਜੀਤ
ਸਿੰਘ ਨੇ ਲਾਹੌਰ ਨਗਰ ਅਤੇ ਸਾਰੇ ਖੇਤਰ ਦੇ ਪ੍ਰਬੰਧ ਦੀ ਤਰਫ ਵਿਸ਼ੇਸ਼ ਧਿਆਨ ਦਿੱਤਾ।
ਰਾਜ ਪ੍ਰਬੰਧ ਦੇ ਮਾਮਲੇ
ਵਿੱਚ ਕੇਵਲ ਯੋਗਤਾ ਨੂੰ ਧਿਆਨ ਵਿੱਚ ਰੱਖਕੇ ਨਿਉਕਤੀਯਾਂ ਕੀਤੀਆਂ ਗਈਆਂ।
ਇਸ ਪ੍ਰਕਾਰ ਹਿੰਦੁਵਾਂ,
ਮੁਸਲਮਾਨਾਂ ਅਤੇ ਸਿੱਖਾਂ
ਨੂੰ,
ਸਭ ਨੂੰ ਸਮਿੱਲਤ ਕੀਤਾ ਗਿਆ।
ਸ਼ਹਿਰ ਨੂੰ ਮੌਹੱਲੇ ਵਿੱਚ
ਵੰਡਿਆ ਗਿਆ ਅਤੇ ਹਰ ਇੱਕ ਮੌਹੱਲੇ ਲਈ ਚੌਧਰੀ ਨਿਯੁਕਤ ਕੀਤਾ ਗਿਆ।
ਮੁਸਲਮਾਨਾਂ ਦੇ ਝਗੜਿਆਂ ਦੇ
ਬਾਰੇ ਵਿੱਚ ਇਸਲਾਮੀ ਸ਼ਰਹ ਦਾ ਪ੍ਰਯੋਗ ਕਰਣ ਦਾ ਆਦੇਸ਼ ਦਿੱਤਾ ਗਿਆ।
ਕਾਜੀ ਨੂਰਦੀਨ ਨੂੰ ਲਾਹੌਰ
ਦਾ ਕਾਜੀ ਨਿਯੁਕਤ ਕੀਤਾ ਗਿਆ ਅਤੇ ਸੇਂਦੁੱਲਾ ਚਿਸ਼ਤੀ ਅਤੇ ਮੁਹੰਮਦਸ਼ਾਹ ਮੁਫਤੀ ਸਹਾਇਕ ਨਿਯੁਕਤ ਕੀਤੇ
ਗਏ।
ਨਗਰ
ਵਿੱਚ ਇੱਕ ਸਰਕਾਰੀ ਮੁੱਫਤ ਹਸਪਤਾਲ,
ਦਵਾਖਾਨਾ ਖੋਲਿਆ ਗਿਆ।
ਜੋ ਫਕੀਰ ਅਜੀਜ਼ਦੀਨ ਦੇ ਭਰਾ
ਹਕੀਮ ਨੂਰਦੀਨ ਨੂੰ ਸਪੁਰਦ ਕੀਤਾ।
ਨਗਰ ਵਿੱਚ ਸ਼ਾਂਤੀ ਬਣਾਏ
ਰੱਖਣ ਲਈ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਣ ਲਈ ਪੁਲਿਸ ਵਿਭਾਗ ਬਣਾਇਆ ਗਿਆ,
ਇਸ ਦਫ਼ਤਰ ਵਿੱਚ ਕੋਤਵਾਲ ਦੇ
ਰੂਪ ਵਿੱਚ ਇਮਾਮ ਬਖਸ਼ ਨੂੰ ਨਿਯੁਕਤ ਕੀਤਾ ਗਿਆ।
"ਸਕੂਲਾਂ",
"ਪਾਠਸ਼ਾਲਾਵਾਂ",
"ਮਦਰਸਾਂ" ਇਤਆਦਿ ਸੰਸਥਾਵਾਂ
ਨੂੰ ਖੁੱਲੇ ਦਿਲੋਂ ਆਰਥਕ ਸਹਾਇਤਾ ਦਿੱਤੀ ਗਈ।
ਪਿੰਡਾਂ
ਵਿੱਚ ਪੰਚਾਇਤਾਂ ਕਾਇਮ ਕੀਤੀਆਂ ਗਈਆਂ ਜੋ ਕਿ ਨਾ ਕੇਵਲ ਝਗੜੇ ਹੀ ਨਿਪਟਾਂਦੀ ਸੀ ਸਗੋਂ ਸਾਂਝੇ
ਮਕਾਮੀ ਮਾਮਲਿਆਂ ਦਾ ਵੀ ਪ੍ਰਬੰਧ ਕਰਦੀ ਸੀ।
"ਸਰਕਾਰੀ
ਕਰਮਚਾਰੀਆਂ"
ਦੀ ਅਗੁਵਾਈ, "ਮਾਰਗਦਰਸ਼ਨ"
ਲਈ ਜੋ ਨਿਯਮਾਵਲੀ ਬਣਾਈ ਗਈ,
ਉਨ੍ਹਾਂ ਵਿੱਚ ਸਰਵਪ੍ਰਥਮ
ਨਿਯਮ ਇਹ ਸੀ ਕਿ ਹਰ ਇੱਕ ਰਾਜਕਰਮੀ ਦਾ ਫਰਜ਼ ਹੈ ਕਿ ਪ੍ਰਜਾ,
ਜਨਤਾ ਦੀ ਭਲਾਈ ਨੂੰ ਧਿਆਨ
ਵਿੱਚ ਰੱਖਕੇ ਕਾਰਜ ਕੀਤੇ ਜਾਣ।
ਇਸ
ਪ੍ਰਕਾਰ ਰਣਜੀਤ ਸਿੰਘ ਨੇ ਆਪਣੇ ਖੇਤਰ ਵਿੱਚ ਪੰਜਾਬੀਆਂ ਦਾ ਸਾਂਝਾ ਰਾਜ ਕਾਇਮ ਕੀਤਾ।
ਉਨ੍ਹਾਂ ਦੀ ਤੇਜ ਇੱਛਾ ਸੀ
ਕਿ ਸਾਰੇ ਪੰਜਾਬ ਵਿੱਚ ਹੀ ਅਜਿਹਾ ਰਾਜ ਸਥਾਪਤ ਕੀਤਾ ਜਾ ਸਕੇ।