32.
ਮਨਕੇਰੇ ਉੱਤੇ ਕਬਜਾ
ਸੰਨ
1821 (ਸੰਵਤ
1878)
ਵਿੱਚ ਮਹਾਰਾਜਾ
ਸਾਹਿਬ ਨੇ ਪਠਾਨ ਰਾਜ ਦੇ ਠਿਕਾਨੇ ਮਨਕੇਰੇ ਦੇ ਇਲਾਕੇ ਨੂੰ ਫਤਹਿ ਕਰਣ ਲਈ ਫੌਜ ਭੇਜੀ।
ਬਾਅਦ
ਵਿੱਚ ਉਹ ਆਪ ਵੀ ਜੇਹਲਮ ਪਾਰ ਕਰਕੇ ਖੁਸ਼ਾਬ ਵਲੋਂ ਹੁੰਦੇ ਹੋਏ ਕੁੰਦੀਆਂ ਪੁੱਜੇ।
ਸਰਦਾਰ
ਹਰੀ ਸਿੰਘ ਨਲੁਆ ਅਤੇ ਮਿਸ਼ਰ ਦੀਵਾਨ ਚੰਦ ਵੀ ਆਪਣੀ ਫੌਜ ਲੈ ਕੇ ਪਹੁਂਚ ਗਏ।
ਸਾਰਾ
ਲਸ਼ਕਰ ਕੁੰਦੀਆਂ ਵਲੋਂ ਚੱਲ ਕੇ ਮਨਕੇਰੇ ਦੇ ਇਲਾਕੇ ਵਿੱਚ ਜਾ ਦਾਖਲ ਹੋਇਆ।
ਪਹਿਲਾਂ
ਭਖਰ ਦਾ ਕਿਲਾ ਫਤਹਿ ਕੀਤਾ ਗਿਆ।
ਫਿਰ
ਸਿੱਖ ਫੌਜ ਦੇ ਇੱਕ ਹਿੱਸੇ ਨੇ ਡੇਰਾ ਇਸਮਾਇਲ ਖਾਂ ਉੱਤੇ ਹੱਲਾ ਕੀਤਾ ਅਤੇ ਜਲਦੀ ਹੀ ਉਸ ਉੱਤੇ ਕਬਜਾ
ਕਰ ਲਿਆ।
ਫੌਜ ਦੇ
ਇੱਕ ਹੋਰ ਦਸਤੇ ਨੇ ‘ਲਇਆ,
ਖਾਨਗੜ’
ਆਦਿ
ਕਿਲੇ ਫਤਹਿ ਕਰ ਲਏ।
ਫਿਰ ਖਾਲਸਾ ਫੌਜਾ ਮਨਕੇਰੇ ਦੇ ਵੱਲ ਵਧੀਆਂ।
ਨਵਾਬ
ਅਹਿਮਦ ਖਾਂ ਨੇ ਡਟ ਕੇ ਸਾਮਣਾ ਕੀਤਾ।
ਪੰਦਰਹ
ਦਿਨ ਲੜਾਈ ਹੁੰਦੀ ਰਹੀ।
ਅਖੀਰ
ਵਿੱਚ ਨਵਾਬ ਨੇ ਹਾਰ ਮਾਨ ਲਈ।
ਉਸਨੇ
ਸਰਕਾਰ ਦੇ ਅਧੀਨ ਹੋਕੇ ਰਹਿਣਾ ਮਾਨ ਲਿਆ।
ਮਹਾਰਾਜਾ
ਸਾਹਿਬ ਨੇ ਮਨਕੇਰੇ ਉੱਤੇ ਤਾਂ ਕਬਜਾ ਕਰ ਲਿਆ ਪਰ ਨਵਾਬ ਅਹਿਮਦ ਖਾਂ ਨੂੰ ਡੇਰਾ ਇਸਮਾਇਲ ਖਾਂ ਜਾਗੀਰ
ਦੇ ਰੂਪ ਵਿੱਚ ਦੇ ਦਿੱਤਾ।
ਇਸ ਹਮਲੇ
ਵਿੱਚ ਲੱਗਭੱਗ ਦਸ ਲੱਖ ਰੂਪਏ ਵਾਰਸ਼ਿਕ ਆਮਦਨੀ ਦਾ ਇਲਾਕਾ ਸਿੱਖ ਰਾਜ ਵਿੱਚ ਸ਼ਾਮਿਲ ਕੀਤਾ ਗਿਆ।