26.
ਸਰਦਾਰ ਨਿਹਾਲ ਸਿੰਘ ਅਟਾਰੀ
ਸੰਨ
1817
(ਸੰਵਤ
1874)
ਦੀਆਂ ਗਰਮੀਆਂ ਵਿੱਚ
ਮਹਾਰਾਜਾ ਬੀਮਾਰ ਹੋ ਗਏ।
ਉਨ੍ਹਾਂ ਦੀ ਹਾਲਤ ਆਏ ਦਿਨ
ਵਿਗੜਦੀ ਗਈ।
ਸਾਰੀ ਪ੍ਰਜਾ ਚਿੰਤਾਤੁਰ ਹੋ ਉੱਠੀ।
ਉਨ੍ਹਾਂ ਦੀ ਅਰੋਗਤਾ ਲਈ ਨਾ
ਕੇਵਲ ਸਿੱਖਾਂ ਨੇ ਹੀ ਅਖੰਡ ਪਾਠ ਕਰਵਾਏ ਦੇ ਅਰਦਾਸਾਂ ਕੀਤੀਆਂ ਅਤੇ ਪੁਨ ਦਾਨ ਦਿੱਤੇ,
ਸਗੋਂ ਮੁਸਲਮਾਨਾਂ ਨੇ
ਮਸੀਤਾਂ ਵਿੱਚ ਕੁਰਾਨ ਸ਼ਰੀਫ ਦੇ ਖਤਮ ਕਰਵਾਏ ਅਤੇ ਨਿਆਜਾਂ ਵੰਡੀ ਗਈਆਂ ਅਤੇ ਹਿੰਦੁਵਾਂ ਨੇ ਮੰਦਿਰਾਂ
ਅਤੇ ਤੀਰਥਾਂ ਉੱਤੇ ਯੱਗ ਅਤੇ ਦਾਨ ਅਤੇ ਪ੍ਰਾਰਥਨਾਵਾਂ ਕੀਤੀਆਂ ਪਰ ਮਹਾਰਾਜਾ ਸਾਹਿਬ ਦੀ ਹਾਲਤ ਵਿੱਚ
ਸੁੱਧਾਰ ਨਹੀਂ ਆਇਆ।
ਸਰਦਾਰ
ਨਿਹਾਲ ਸਿੰਘ ਅਟਾਰੀ ਨੇ ਮਹਾਰਾਜਾ ਸਾਹਿਬ ਲਈ ਉਹ ਕੁੱਝ ਕੀਤਾ ਜੋ ਬਾਬਰ ਨੇ ਆਪਣੇ ਪੁੱਤ ਹੁਮਾਯੂੰ
ਦੀ ਖਾਤਰ ਕੀਤਾ ਸੀ।
ਉਸਨੇ ਉਨ੍ਹਾਂ ਦੇ ਪਲੰਗ ਦੇ
ਕੋਲ ਤਿੰਨ ਵਾਰ ਪਰਿਕਰਮਾ ਕੀਤੀ ਅਤੇ ਅਰਦਾਸ ਕੀਤੀ–
‘ਹੇ
ਈਸ਼ਵਰ
(ਵਾਹਿਗੁਰੂ),
ਮਹਾਰਾਜ ਸਾਹਿਬ ਦਾ ਰੋਗ
ਮੈਨੂੰ ਲੱਗ ਜਾਵੇ ਅਤੇ ਉਹ ਰਾਜੀ ਹੋ ਜਾਣ’।
ਇਹ ਅਰਦਾਸ ਕਰਕੇ ਅਟਾਰੀ ਚਲਾ
ਗਿਆ।
ਉੱਥੇ ਉਹ ਬੀਮਾਰ ਹੋਕੇ ਸ਼ਰੀਰ ਤਿਆਗ
ਗਿਆ ਅਤੇ ਮਹਾਰਾਜਾ ਸਾਹਿਬ ਤੰਦੁਰੁਸਤ ਹੋ ਗਏ।