22.
ਰਾਗੁ ਤੁਖਾਰੀ
ਤੁਖਾਰੀ ਰਾਗ ਦਾ
ਜਿਕਰ ਭਾਰਤੀ ਗਾਇਨ ਸ਼ੈਲੀ ਵਿੱਚ ਨਹੀਂ ਮਿਲਦਾ।
ਇਹ
ਮੰਨਿਆ ਜਾਂਦਾ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ।
ਇਸ ਰਾਗ
ਵਲੋਂ ਸੰਬੰਧਤ ਬਾਣੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ
1107
ਵਲੋਂ 1117 ਤੱਕ ਅੰਕਿਤ ਹੈ।
ਇਸ ਰਾਗ
ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਾਗ ਤੁਖਾਰੀ ਛੰਤ ਵਿੱਚ ਬਾਰਾਂ ਮਾਹਾ ਦੀ ਬਾਣੀ ਅੰਗ
1107 ਵਲੋਂ ਲੈ ਕੇ ਅੰਗ 1113 ਲਕੀਰ
14 ਤੱਕ ਦਰਜ ਹੈ।
-
2.
ਸ਼੍ਰੀ ਗੁਰੂ
ਰਾਮਦਾਸ ਜੀ ਦੀ ਬਾਣੀ ਦੇ ਛੰਤ ਰਾਗ ਤੁਖਾਰੀ ਵਿੱਚ ਅੰਗ
1113
ਲਕੀਰ 15 ਵਲੋਂ ਲੈ ਕੇ ਅੰਗ 1117
ਲਕੀਰ 6 ਤੱਕ ਦਰਜ ਹਨ।
-
3.
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਛੰਤ ਰਾਗ ਤੁਖਾਰੀ ਵਿੱਚ ਅੰਗ
1117
ਲਕੀਰ 7 ਵਲੋਂ ਲੈ ਕੇ ਅੰਗ 1117
ਤੱਕ ਹੀ ਦਰਜ ਹਨ।
ਤੁਖਾਰੀ ਰਾਗ ਵਿੱਚ
ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ
-
1.
ਸ਼੍ਰੀ ਗੁਰੂ ਨਾਨਕ ਦੇਵ ਜੀ
-
2.
ਸ਼੍ਰੀ ਗੁਰੂ ਰਾਮਦਾਸ ਜੀ
-
3.
ਸ਼੍ਰੀ ਗੁਰੂ ਅਰਜਨ ਦੇਵ ਜੀ