17.
ਰਾਗੁ ਗੋਂਡ
ਇਹ ਬਹੁਤ ਹੀ
ਪ੍ਰਭਾਵਸ਼ਾਲੀ ਰਾਗ ਮੰਨਿਆ ਜਾਂਦਾ ਹੈ।
ਪੁਰਾਤਨ
ਕੀਰਤਨਕਾਰ ਇਸ ਰਾਗ ਨੂੰ ਬਿੱਲਾਵਲ ਦੇ ਨਾਲ ਮਿਲਾ ਕੇ ਗਾਉਂਦੇ ਸਨ।
ਸ਼੍ਰੀ
ਗੁਰੂ ਗਰੰਥ ਸਾਹਿਬ ਵਿੱਚ ਇਸ ਰਾਗ ਨੂੰ ਅੰਗ
859
ਵਲੋਂ 875 ਤੱਕ ਅੰਕਿਤ ਗਿਆ ਹੈ।
ਇਸ ਰਾਗ
ਦੇ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਰਾਮਦਾਸ ਜੀ ਦੇ ਚਉਪਦੇ ਰਾਗ ਗੋਂਡ ਵਿੱਚ ਅੰਗ 859
ਵਲੋਂ ਲੈ ਕੇ 862 ਲਕੀਰ 2 ਤੱਕ ਦਰਜ
ਹਨ।
-
2.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੇ ਚਉਪਦੇ ਅੰਗ
862
ਲਕੀਰ 4 ਵਲੋਂ ਲੈ ਕੇ ਅੰਗ 869 ਲਕੀਰ
7 ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਅਸਟਪਦਿਆਂ ਅੰਗ
869
ਲਕੀਰ 8 ਵਲੋਂ ਲੈ ਕੇ ਅੰਗ 869 ਤੱਕ
ਹੀ ਹਨ।
-
4.
ਭਗਤ ਕਬੀਰ
ਜੀ,
ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਅੰਗ 870
ਵਲੋਂ ਲੈ ਕੇ ਅੰਗ 875 ਤੱਕ ਦਰਜ ਹੈ।
ਰਾਗ ਗੋਂਡ ਵਿੱਚ
ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ
-
1.
ਸ਼੍ਰੀ ਗੁਰੂ ਰਾਮਦਾਸ ਜੀ
-
2.
ਸ਼੍ਰੀ ਗੁਰੂ ਅਰਜਨ ਦੇਵ ਜੀ
ਭਗਤ ਸਾਹਿਬਾਨ
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ
-
3.
ਭਗਤ ਰਵਿਦਾਸ ਜੀ