14.
ਰਾਗੁ ਤਿਲੰਗ
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ
721
ਵਲੋਂ 727 ਤੱਕ ਤਿਲੰਗ ਰਾਗ ਵਿੱਚ ਬਾਣੀ ਦਰਜ ਹੈ।
ਇਹ ਬਹੁਤ ਸਰਲ ਰਾਗ ਹੈ।
"ਬਾਬਰਵਾਣੀ"
ਦੇ ਸ਼ਬਦ ਇਸ ਰਾਗ ਵਿੱਚ ਦਰਜ ਹਨ।
ਇਸ ਰਾਗ ਦੇ ਗਾਇਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ।
ਇਸਦਾ ਇੱਕ ਰੂਪ
"ਤਿਲੰਗ
ਕਾਫ਼ੀ" ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਚਪਪਦੇ ਰਾਗ ਤਿਲੰਗ ਵਿੱਚ ਅੰਗ
721 ਵਲੋਂ ਲੈ ਕੇ ਅੰਗ 723 ਲਕੀਰ
5 ਤੱਕ ਦਰਜ ਹਨ।
-
2.
ਸ਼੍ਰੀ ਗੁਰੂ ਰਾਮਦਾਸ ਜੀ ਦੇ ਦੁਪਦੇ ਰਾਗ ਤਿਲੰਗ ਵਿੱਚ ਅੰਗ
723
ਉੱਤੇ ਦਰਜ ਹਨ।
-
3.
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਉਪਦੇ ਰਾਗ ਤਿਲੰਗ ਵਿੱਚ ਅੰਗ
723
ਲਕੀਰ 13 ਵਲੋਂ ਲੈ ਕੇ ਅੰਗ 724
ਲਕੀਰ 18 ਤੱਕ ਦਰਜ ਹਨ।
-
4.
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ "ਅਸਟਪਦੀਆਂ"
(ਇਸ
ਵਿੱਚ 10 ਪਦੀਆਂ ਹਨ) ਅਤੇ ਸ਼੍ਰੀ
ਗੁਰੂ ਰਾਮਦਾਸ ਜੀ ਦੀ "ਅਸਟਪਦੀਆਂ" 22 ਪਦੀਆਂ ਹਨ,
ਇਹ ਅੰਗ 724 ਲਕੀਰ 19
ਵਲੋਂ ਲੈ ਕੇ ਅੰਗ 726 ਲਕੀਰ 13
ਤੱਕ ਦਰਜ ਹਨ।
-
5.
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਾਗ ਤਿਲੰਗ ਵਿੱਚ ਅੰਗ
726
ਲਕੀਰ 14 ਵਲੋਂ ਲੈ ਕੇ ਅੰਗ 727
ਲਕੀਰ 6 ਤੱਕ ਦਰਜ ਹੈ।
-
6.
ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਅੰਗ
727
ਉੱਤੇ ਦਰਜ ਹੈ।
ਤਿਲੰਗ ਰਾਗ ਵਿੱਚ ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ
ਭਗਤ ਸਾਹਿਬਾਨ
-
1.
ਭਗਤ ਕਬੀਰ ਜੀ
-
2.
ਭਗਤ ਨਾਮਦੇਵ ਜੀ