12.
ਰਾਗੁ ਟੋਡੀ
ਟੋਡੀ ਰਾਗ ਆਮ
ਤੌਰ ਉੱਤੇ ਰਾਜਾ ਮਹਾਰਾਜਾਵਾਂ ਦੀ ਵਡਿਆਈ ਲਈ ਗਾਇਆ ਜਾਂਦਾ ਸੀ।
ਸ਼੍ਰੀ
ਗੁਰੂ ਗਰੰਥ ਸਾਹਿਬ ਵਿੱਚ ਇਸ ਰਾਗ ਦਾ ਗਾਇਨ ਅਕਾਲ ਉਸਤਤ ਲਈ ਕੀਤਾ ਜਾਂਦਾ ਹੈ ਕਿਉਂਕਿ ਸਿੱਖ ਧਰਮ
ਕੇਵਲ ਪ੍ਰਭੂ (ਵਾਹਿਗੁਰੂ) ਨੂੰ ਹੀ ਸੱਬਦਾ ਮਾਲਿਕ ਸਵੀਕਾਰ ਕਰਦਾ ਹੈ।
ਇਸ ਰਾਗ
ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ
711
ਵਲੋਂ 718 ਤੱਕ ਦਰਜ ਕੀਤਾ ਗਿਆ ਹੈ।
ਇਸ ਰਾਗ
ਦੇ ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਨਿਸ਼ਚਿਤ ਹੈ।
ਮਹੱਤਵਪੂਰਣ ਨੋਟ
:
-
1.
ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਚਉਪਦੇ ਅੰਗ 711 ਉੱਤੇ ਦਰਜ
ਹਨ।
-
2.
ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਬਾਣੀ ਦੇ ਦੁਪਦੇ,
ਚਉਪਦੇ ਅੰਗ 711 ਲਕੀਰ 13
ਵਲੋਂ ਲੈ ਕੇ ਅੰਗ 718 ਲਕੀਰ 4
ਤੱਕ ਦਰਜ ਹਨ।
-
3.
ਸ਼੍ਰੀ ਗੁਰੂ
ਤੇ ਬਹਾਦਰ ਸਾਹਿਬ ਜੀ ਦੀ ਬਾਣੀ ਰਾਗ ਟੋਡੀ ਵਿੱਚ ਅੰਗ
718
ਉੱਤੇ ਦਰਜ ਹੈ।
-
4.
ਭਗਤ
ਨਾਮਦੇਵ ਜੀ ਦੀ ਬਾਣੀ ਵੀ ਰਾਗ ਟੋਡੀ ਵਿੱਚ ਅੰਗ
718
ਉੱਤੇ ਹੀ ਦਰਜ ਹੈ।
ਟੋਡੀ ਰਾਗ ਵਿੱਚ
ਬਾਣੀ ਸੰਪਾਦਨ ਕਰਣ ਵਾਲੇ ਬਾਣੀਕਾਰ
:
ਗੁਰੂ ਸਾਹਿਬਾਨ
ਭਗਤ ਸਾਹਿਬਾਨ