21.
ਜੋਤੀ ਜੋਤ ਸਮਾਉਣਾ
ਗੁਰੂ ਜੀ ਨੇ
ਬਾਣੀ ਬਹੁਤ ਹੀ ਘੱਟ ਉਚਾਰਣ ਕੀਤੀ,
ਤੁਸੀ ਤਾਂ ਸ਼੍ਰੀ ਗੁਰੂ ਨਾਨਕ
ਦੇਵ ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਦੇ ਰਹੇ।
ਜਦੋਂ ਤੁਸੀਂ ਆਪਣਾ ਅਖੀਰ
ਸਮਾਂ ਵੇਖਿਆ ਤਾਂ,
ਆਪ ਜੀ ਨੇ ਆਪਣਾ ਗੁਰੂ ਪਦ
ਆਪਣੇ ਪੁੱਤਾਂ ਨੂੰ ਨਹੀਂ ਦੇਕੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤਾ,
ਜਿਨ੍ਹਾਂ ਨੇ ਮਨ ਮਾਰਕੇ
ਬਹੁਤ ਸੇਵਾ ਕੀਤੀ ਸੀ।
ਉਨ੍ਹਾਂਨੂੰ
ਗੁਰੂ ਪਦ ਦਾ ਅਧਿਕਾਰੀ ਜਾਣਕੇ ਪੰਜ
ਪੈਸੇ,
ਇੱਕ ਨਾਰੀਅਲ ਟਿੱਕਾ ਚੰਦਨ ਗੁਰੂ
ਮਰਿਆਦਾ ਅਨੁਸਾਰ ਗੁਰੂ ਪਦ ਉੱਤੇ ਸੋਭਨੀਕ ਕਰਕੇ ਤੁਸੀ ਸੰਵਤ
1609
ਵਿਕਰਮੀ
(ਸੰਨ
1552)
ਨੂੰ ਜੋਤੀ ਜੋਤ ਸਮਾ ਗਏ।