37. ਜੋਤੀ
ਜੋਤ ਸਮਾਉਣਾ
ਆਪਣੇ ਜੀਵਨ ਦਾ
ਅੰਤ ਨੇੜੇ ਆਇਆ ਵੇਖਕੇ ਫਰੀਦ ਜੀ ਨੇ ਮੌਤ ਦੇ ਵਿਸ਼ਾ ਵਿੱਚ ਬਾਣੀ ਉਚਾਰੀ ਅਤੇ ਲੋਕਾਂ ਨੂੰ ਸਮੱਝਾਇਆ:
ਸਾਢੇ ਤ੍ਰੈ ਮਣ
ਦੇਹੁਰੀ ਚਲੈ ਪਾਣੀ ਅੰਨਿ
॥
ਆਇਓ ਬੰਦਾ ਦੁਨੀ
ਵਿਚਿ ਵਤਿ ਆਸੂਣੀ ਬੰਨ੍ਹਿ
॥
ਮਲਕਲ ਮਉਤ ਜਾਂ
ਆਵਸੀ ਸਭ ਦਰਵਾਜੇ ਭੰਨਿ
॥
ਤਿਨ੍ਹਾ ਪਿਆਰਿਆ
ਭਾਈਆਂ ਅਗੈ ਦਿਤਾ ਬੰਨ੍ਹਿ
॥
ਵੇਖਹੁ ਬੰਦਾ ਚਲਿਆ
ਚਹੁ ਜਣਿਆ ਦੈ ਕੰਨ੍ਹਿ
॥
ਫਰੀਦਾ ਅਮਲ ਜਿ
ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ
॥੧੦੦॥
ਅੰਗ
1383
ਮੌਤ ਦਾ ਇਹ
ਸਮਾਂ ਫਰੀਦ ਜੀ ਉੱਤੇ ਵੀ ਆਇਆ।
ਤੁਹਾਡੀ ਉਮਰ
93
ਸਾਲ ਦੀ ਹੋ ਚੁੱਕੀ ਸੀ,
ਸ਼ਰੀਰ
ਕਮਜੋਰ ਹੋ ਗਿਆ ਸੀ,
ਉੱਠਕੇ ਚੱਲਣਾ ਵੀ ਮੁਸ਼ਕਲ ਹੋ
ਗਿਆ ਸੀ।
ਅੰਤ ਵਿੱਚ
7
ਮਈ
1266
ਈਸਵੀ ਨੂੰ ਇਸ਼ਾ ਦੀ ਨਿਮਾਜ ਪੜ੍ਹਨ ਦੇ
ਬਾਅਦ ਬੇਹੋਸ਼ ਹੋਕੇ ਡਿੱਗ ਗਏ।
ਤੁਹਾਨੂੰ ਹੋਸ਼ ਵਿੱਚ ਲਿਆਉਣ
ਦਾ ਜਤਨ ਕੀਤਾ ਗਿਆ ਪਰ "ਸਾ ਹੈਈ ਯਾ ਕਯੂਮ"
(ਮੈਂ
ਅਮਰ ਹਾਂ) ਕਹਿਕੇ
ਦਮ ਤੋੜ ਦਿੱਤਾ "(ਜੋਤੀ
ਜੋਤ ਸਮਾ ਗਏ)"
ਪਵਿਤਰ ਰੂਹ ਆਪਣੇ ਪਿਆਰੇ ਮਾਲਿਕ (ਵਾਹਿਗੁਰੂ) ਦੇ ਵੱਲ ਚੱਲੀ ਗਈ,
ਪੰਜ ਭੂਤਕ ਸ਼ਰੀਰ ਧਰਦੀ ਦੇ
ਉੱਤੇ ਰਹਿ ਗਿਆ।
ਫਰੀਦ ਜੀ ਦੇ ਪੁੱਤ ਸ਼ੇਖ ਨਿਮਾਜ–ਉ–ਦੀਨ
ਦੀ ਇੱਛਾ ਅਨੁਸਾਰ ਉਨ੍ਹਾਂਨੂੰ ਘਰ ਵਿੱਚ ਹੀ ਦਫਨਾਇਆ ਗਿਆ।
ਸੇਵਕਾਂ ਨੇ ਮਜਾਰ ਕਾਇਮ
ਕੀਤੀ।
ਪਰ ਫੀਰੋਜਸ਼ਾਹ ਤੁਗਲਕ ਬਾਦਸ਼ਾਹ ਨੇ ਹੀ
ਇਨ੍ਹਾਂ ਦੀ ਅਸਲੀ ਇਮਾਰਤ ਤਿਆਰ ਕਰਵਾਈ।