9.
ਅਲਾਹਣੀਆ
ਇਸ ਸਿਰਲੇਖ
(ਸ਼ੀਰਸ਼ਕ) ਦੇ ਅਧੀਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਸ਼੍ਰੀ ਗੁਰੂ
ਗਰੰਥ ਸਾਹਿਬ ਜੀ ਵਿੱਚ ਦਰਜ ਹੈ।
ਭਾਰਤੀ ਪਰੰਪਰਾ ਵਿੱਚ
ਅਲਾਹੁਣੀਆਂ ਦਾ ਪ੍ਰਯੋਗ ਮ੍ਰਿਤਕ ਪ੍ਰਾਣੀ ਲਈ ਕੀਤਾ ਜਾਂਦਾ ਸੀ ਜਿਸ ਵਿੱਚ ਇੱਕ ਔਰਤ ਉਸਦੇ ਗੁਣਾਂ
ਨੂੰ ਰੂਮਾਨ ਕਰਦੀ ਅਤੇ ਬਾਕੀ ਔਰਤਾਂ ਉਸਦੇ ਪਿੱਛੇ ਵਿਲਾਪ ਕਰਦੀਆਂ।
ਇਨ੍ਹਾਂ ਨੂੰ ਸ਼ੋਕਮਈ ਗੀਤ
ਸਵੀਕਾਰ ਕੀਤਾ ਜਾਂਦਾ ਹੈ।
ਗੁਰੂ
ਸਾਹਿਬਾਨ ਜੀ ਨੇ ਪਰੰਪਰਾਗਤ ਰਵਾਇਤ ਨੂੰ ਅਪ੍ਰਵਾਨਗੀ ਕਰਦੇ ਹੋਏ ਇਹ ਦੱਸਿਆ ਕਿ ਈਸ਼ਵਰ (ਵਾਹਿਗੁਰੂ)
ਹੀ ਇਸ ਜਗਤ ਦਾ ਕਰਤਾ,
ਪਾਲਣਹਾਰ ਅਤੇ ਖਾਤਮਾ ਕਰਣ
ਵਾਲਾ ਹੈ।
ਨਾਲ ਹੀ ਮਨੁੱਖ ਥੋੜ੍ਹੇ ਸਮਾਂ ਲਈ ਹੈ।
ਜਦੋਂ ਮਨੁੱਖ ਦੀ ਹੱਸਤੀ
ਸਥਾਈ ਨਹੀਂ ਤਾਂ ਫਿਰ ਉਸਦੇ ਗੁਣ ਗਾਇਨ ਕਰਣ ਦਾ ਕੀ ਮਤਲੱਬ।
ਗੁਣ ਗਾਇਨ ਕੇਵਲ ਅਕਾਲ ਪੁਰਖ
ਦੇ ਹੀ ਕੀਤੇ ਜਾ ਸੱਕਦੇ ਹਨ।
ਅਸਲ ਵਿੱਚ ਇਸ ਬਾਣੀ ਦੁਆਰਾ
ਮੌਤ ਦੇ ਡਰ ਨੂੰ ਦੂਰ ਕਰਕੇ ਨਿਰਭਏ ਪਦ ਦੀ ਪ੍ਰਾਪਤੀ ਦੇ ਵੱਲ ਵਧਣ ਦਾ ਸੰਕੇਤ ਹੈ।
ਉਦਾਹਰਣ ਵਾਸਤੇ:
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ
ਪ੍ਰਸਾਦਿ ॥
ਧੰਨੁ ਸਿਰੰਦਾ ਸਚਾ
ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ
॥
ਮੁਹਲਤਿ ਪੁਨੀ ਪਾਈ
ਭਰੀ ਜਾਨੀਅੜਾ ਘਤਿ ਚਲਾਇਆ
॥
ਜਾਨੀ ਘਤਿ ਚਲਾਇਆ
ਲਿਖਿਆ ਆਇਆ ਰੁੰਨੇ ਵੀਰ ਸਬਾਏ
॥
ਕਾਂਇਆ ਹੰਸ ਥੀਆ
ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ
॥
ਜੇਹਾ ਲਿਖਿਆ ਤੇਹਾ
ਪਾਇਆ ਜੇਹਾ ਪੁਰਬਿ ਕਮਾਇਆ
॥
ਧੰਨੁ ਸਿਰੰਦਾ ਸਚਾ
ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ
॥੧॥
ਸਾਹਿਬੁ ਸਿਮਰਹੁ
ਮੇਰੇ ਭਾਈਹੋ ਸਭਨਾ ਏਹੁ ਪਇਆਣਾ
॥
ਏਥੈ ਧੰਧਾ ਕੂੜਾ
ਚਾਰਿ ਦਿਹਾ ਆਗੈ ਸਰਪਰ ਜਾਣਾ
॥
ਆਗੈ ਸਰਪਰ ਜਾਣਾ
ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ
॥
ਜਿਤੁ ਸੇਵਿਐ ਦਰਗਹ
ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ
॥
ਆਗੈ ਹੁਕਮੁ ਨ ਚਲੈ
ਮੂਲੇ ਸਿਰਿ ਸਿਰਿ ਕਿਆ ਵਿਹਾਣਾ
॥
ਸਾਹਿਬੁ ਸਿਮਰਿਹੁ
ਮੇਰੇ ਭਾਈਹੋ ਸਭਨਾ ਏਹੁ ਪਇਆਣਾ
॥੨॥
ਜੋ ਤਿਸੁ ਭਾਵੈ
ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ
॥
ਜਲਿ ਥਲਿ ਮਹੀਅਲਿ
ਰਵਿ ਰਹਿਆ ਸਾਚੜਾ ਸਿਰਜਣਹਾਰੋ
॥
ਸਾਚਾ ਸਿਰਜਣਹਾਰੋ
ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ
॥
ਆਇਆ ਤਿਨ ਕਾ ਸਫਲੁ
ਭਇਆ ਹੈ ਇਕ ਮਨਿ ਜਿਨੀ ਧਿਆਇਆ
॥
ਢਾਹੇ ਢਾਹਿ ਉਸਾਰੇ
ਆਪੇ ਹੁਕਮਿ ਸਵਾਰਣਹਾਰੋ
॥
ਜੋ ਤਿਸੁ ਭਾਵੈ
ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ
॥੩॥
ਨਾਨਕ ਰੁੰਨਾ ਬਾਬਾ
ਜਾਣੀਐ ਜੇ ਰੋਵੈ ਲਾਇ ਪਿਆਰੋ
॥
ਵਾਲੇਵੇ ਕਾਰਣਿ
ਬਾਬਾ ਰੋਈਐ ਰੋਵਣੁ ਸਗਲ ਬਿਕਾਰੋ
॥
ਰੋਵਣੁ ਸਗਲ
ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ
॥
ਚੰਗਾ ਮੰਦਾ ਕਿਛੁ
ਸੂਝੈ ਨਾਹੀ ਇਹੁ ਤਨੁ ਏਵੈ ਖੋਵੈ
॥
ਐਥੈ ਆਇਆ ਸਭੁ ਕੋ
ਜਾਸੀ ਕੂੜਿ ਕਰਹੁ ਅਹੰਕਾਰੋ
॥
ਨਾਨਕ ਰੁੰਨਾ ਬਾਬਾ
ਜਾਣੀਐ ਜੇ ਰੋਵੈ ਲਾਇ ਪਿਆਰੋ
॥੪॥੧॥
ਅੰਗ
578