5.
ਵਣਜਾਰਾ
ਗੁਰੂ ਰਾਮ ਦਾਸ
ਜੀ ਦੁਆਰਾ ਰਚਿਤ ਬਾਣੀ
‘ਵਣਜਾਰਾ’
ਸ਼੍ਰੀ ਗੁਰੂ ਗਰੰਥ ਸਾਹਿਬ ਜੀ
ਦੇ ਸਿਰੀ ਰਾਗੁ ਵਿੱਚ ਅੰਗ 81
ਉੱਤੇ ਅੰਕਿਤ ਹੈ।
ਇਸ ਰਚਨਾ ਵਿੱਚ ਮਨੁੱਖ ਦਾ
ਆਗਮਨ ਬਣਜਾਰੇ ਦੇ ਰੂਪ ਵਿੱਚ ਕਲਪਿਤ ਕੀਤਾ ਗਿਆ ਹੈ।
ਇੱਥੇ ਮਨੁੱਖ ਉਸੀ ਪ੍ਰਕਾਰ
ਧਰਮ ਕਮਾਣ ਆਉਂਦਾ ਹੈ ਜਿਵੇਂ ਵਪਾਰੀ ਆਪਣੇ ਮਾਲ ਨੂੰ ਵੇਚਣ ਲਈ ਕੋਸ਼ਿਸ਼ਾਂ ਕਰਦਾ ਹੈ।
ਜੇਕਰ ਸੱਚ ਦਾ ਵਪਾਰੀ ਬਣਕੇ,
ਸੱਚ ਦਾ ਵਪਾਰ ਕਰਕੇ ਜੀਵ
ਇੱਥੋਂ ਜਾਵੇਗਾ ਤਾਂ ਈਸ਼ਵਰ ਦੇ ਰੱਸਤੇ ਦੀ ਸਾਰੀ ਭਰਾਂਤੀਆਂ ਖ਼ਤਮ ਹੋ ਜਾਣਗੀਆਂ,
ਜਿੰਦਗੀ ਉੱਲਾਸਮਏ ਬੰਣ
ਜਾਵੇਗੀ ਅਤੇ ਉਹ ਨਿਰਾਲੇ ਗੁਣਾਂ ਦਾ ਧਰਣੀ ਹੋ ਕੇ ਸਫਲ ਬਣਜਾਰੇ ਦੇ ਰੂਪ ਵਿੱਚ ਨਾਮ ਧਨ ਦਾ ਵਪਾਰੀ
ਹੋ ਜਾਵੇਗਾ।
ਉਦਾਹਰਣ ਵਾਸਤੇ:
ਸਿਰੀਰਾਗੁ ਮਹਲਾ ੪
ਵਣਜਾਰਾ ੴ
ਸਤਿ ਨਾਮੁ ਗੁਰ ਪ੍ਰਸਾਦਿ
॥
ਹਰਿ ਹਰਿ ਉਤਮੁ
ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ
॥
ਹਰਿ ਜੀਅ ਸਭੇ
ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ
॥
ਸੋ ਹਰਿ ਸਦਾ
ਧਿਆਈਐ ਤਿਸੁ ਬਿਨੁ ਅਵਰੁ ਨ ਕੋਇ
॥
ਜੋ ਮੋਹਿ ਮਾਇਆ
ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ
॥
ਜਨ ਨਾਨਕ ਨਾਮੁ
ਧਿਆਇਆ ਹਰਿ ਅੰਤਿ ਸਖਾਈ ਹੋਇ
॥੧॥
ਮੈ ਹਰਿ ਬਿਨੁ
ਅਵਰੁ ਨ ਕੋਇ
॥
ਹਰਿ ਗੁਰ ਸਰਣਾਈ
ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ
॥੧॥
ਰਹਾਉ
॥
ਸੰਤ ਜਨਾ ਵਿਣੁ
ਭਾਈਆ ਹਰਿ ਕਿਨੈ ਨ ਪਾਇਆ ਨਾਉ
॥
ਵਿਚਿ ਹਉਮੈ ਕਰਮ
ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ
॥
ਪਿਤਾ ਜਾਤਿ ਤਾ
ਹੋਈਐ ਗੁਰੁ ਤੁਠਾ ਕਰੇ ਪਸਾਉ
॥
ਵਡਭਾਗੀ ਗੁਰੁ
ਪਾਇਆ ਹਰਿ ਅਹਿਨਿਸਿ ਲਗਾ ਭਾਉ
॥
ਜਨ ਨਾਨਕਿ ਬ੍ਰਹਮੁ
ਪਛਾਣਿਆ ਹਰਿ ਕੀਰਤਿ ਕਰਮ ਕਮਾਉ
॥੨॥
ਮਨਿ ਹਰਿ ਹਰਿ ਲਗਾ
ਚਾਉ ॥
ਗੁਰਿ ਪੂਰੈ ਨਾਮੁ
ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ
॥੧॥
ਰਹਾਉ
॥
ਜਬ ਲਗੁ ਜੋਬਨਿ
ਸਾਸੁ ਹੈ ਤਬ ਲਗੁ ਨਾਮੁ ਧਿਆਇ
॥
ਚਲਦਿਆ ਨਾਲਿ ਹਰਿ
ਚਲਸੀ ਹਰਿ ਅੰਤੇ ਲਏ ਛਡਾਇ
॥
ਹਉ ਬਲਿਹਾਰੀ ਤਿਨ
ਕਉ ਜਿਨ ਹਰਿ ਮਨਿ ਵੁਠਾ ਆਇ
॥
ਜਿਨੀ ਹਰਿ ਹਰਿ
ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ
॥
ਧੁਰਿ ਮਸਤਕਿ ਹਰਿ
ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ
॥੩॥
ਮਨ ਹਰਿ ਹਰਿ
ਪ੍ਰੀਤਿ ਲਗਾਇ
॥
ਵਡਭਾਗੀ ਗੁਰੁ
ਪਾਇਆ ਗੁਰ ਸਬਦੀ ਪਾਰਿ ਲਘਾਇ
॥੧॥
ਰਹਾਉ
॥
ਹਰਿ ਆਪੇ ਆਪੁ
ਉਪਾਇਦਾ ਹਰਿ ਆਪੇ ਦੇਵੈ ਲੇਇ
॥
ਹਰਿ ਆਪੇ ਭਰਮਿ
ਭੁਲਾਇਦਾ ਹਰਿ ਆਪੇ ਹੀ ਮਤਿ ਦੇਇ
॥
ਗੁਰਮੁਖਾ ਮਨਿ
ਪਰਗਾਸੁ ਹੈ ਸੇ ਵਿਰਲੇ ਕੇਈ ਕੇਇ
॥
ਹਉ ਬਲਿਹਾਰੀ ਤਿਨ
ਕਉ ਜਿਨ ਹਰਿ ਪਾਇਆ ਗੁਰਮਤੇ
॥
ਜਨ ਨਾਨਕਿ ਕਮਲੁ
ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ
॥੪॥
ਮਨਿ ਹਰਿ ਹਰਿ
ਜਪਨੁ ਕਰੇ ॥
ਹਰਿ ਗੁਰ ਸਰਣਾਈ
ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ
॥੧॥
ਰਹਾਉ
॥
ਘਟਿ ਘਟਿ ਰਮਈਆ
ਮਨਿ ਵਸੈ ਕਿਉ ਪਾਈਐ ਕਿਤੁ ਭਤਿ
॥
ਗੁਰੁ ਪੂਰਾ
ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ
॥
ਮੈ ਧਰ ਨਾਮੁ
ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ
॥
ਮੈ ਹਰਿ ਹਰਿ ਨਾਮੁ
ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ
॥
ਜਨ ਨਾਨਕ ਨਾਮੁ
ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ
॥੫॥
ਹਰਿ ਧਿਆਵਹੁ ਹਰਿ
ਪ੍ਰਭੁ ਸਤਿ ॥
ਗੁਰ ਬਚਨੀ ਹਰਿ
ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ
॥੧॥
ਰਹਾਉ
॥
ਜਿਨ ਕਉ ਪੂਰਬਿ
ਲਿਖਿਆ ਸੇ ਆਇ ਮਿਲੇ ਗੁਰ ਪਾਸਿ
॥
ਸੇਵਕ ਭਾਇ
ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ
॥
ਧਨੁ ਧਨੁ ਵਣਜੁ
ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ
॥
ਗੁਰਮੁਖਾ ਦਰਿ ਮੁਖ
ਉਜਲੇ ਸੇ ਆਇ ਮਿਲੇ ਹਰਿ ਪਾਸਿ
॥
ਜਨ ਨਾਨਕ ਗੁਰੁ
ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ
॥੬॥
ਹਰਿ ਧਿਆਵਹੁ ਸਾਸਿ
ਗਿਰਾਸਿ ॥
ਮਨਿ ਪ੍ਰੀਤਿ ਲਗੀ
ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ
॥੧॥
ਰਹਾਉ
॥੧॥
ਅੰਗ 81