17.
ਓਅੰਕਾਰ
ਇਹ ਸ਼੍ਰੀ ਗੁਰੂ ਨਾਨਕ
ਪਾਤਸ਼ਾਹ ਜੀ
ਦੀ ਬਾਣੀ ਰਾਮ
ਰਾਮਕਲੀ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ
929
ਉੱਤੇ ਸੋਭਨੀਕ ਹੈ।
ਓਅੰਕਾਰ
ਈਸ਼ਵਰ (ਵਾਹਿਗੁਰੂ) ਨਾਮ ਹੈ।
ਸੈੱਧਾਂਤੀਕ ਪੱਖ ਵਲੋਂ ਅਸੀ ਬਾਣੀ ਵਿੱਚ ਈਸ਼ਵਰ (ਵਾਹਿਗੁਰੂ) ਨੂੰ ਵਾਹਿਦ ਮਾਲਿਕ ਵਿਖਾਇਆ ਹੈ ਅਤੇ
ਉਸਦੇ ਵਿਸ਼ਾਲ ਗੁਣਾਂ ਦਾ ਪ੍ਰਕਟਾਵ ਵੀ ਕੀਤਾ ਹੈ।
ਉਦਾਹਰਣ ਵਾਸਤੇ:
(5 ਪਦੇ ਲਏ ਹਨ)
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ
ੴ ਸਤਿਗੁਰ
ਪ੍ਰਸਾਦਿ ॥
ਓਅੰਕਾਰਿ
ਬ੍ਰਹਮਾ ਉਤਪਤਿ
॥
ਓਅੰਕਾਰੁ ਕੀਆ
ਜਿਨਿ ਚਿਤਿ ॥
ਓਅੰਕਾਰਿ ਸੈਲ
ਜੁਗ ਭਏ ॥
ਓਅੰਕਾਰਿ ਬੇਦ
ਨਿਰਮਏ ॥
ਓਅੰਕਾਰਿ
ਸਬਦਿ ਉਧਰੇ ॥
ਓਅੰਕਾਰਿ ਗੁਰਮੁਖਿ
ਤਰੇ ॥
ਓਨਮ ਅਖਰ
ਸੁਣਹੁ ਬੀਚਾਰੁ
॥
ਓਨਮ ਅਖਰੁ
ਤ੍ਰਿਭਵਣ ਸਾਰੁ
॥੧॥
ਸੁਣਿ ਪਾਡੇ
ਕਿਆ ਲਿਖਹੁ ਜੰਜਾਲਾ
॥
ਲਿਖੁ ਰਾਮ ਨਾਮ
ਗੁਰਮੁਖਿ ਗੋਪਾਲਾ
॥੧॥
ਰਹਾਉ
॥
ਸਸੈ ਸਭੁ ਜਗੁ
ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ
॥
ਗੁਰਮੁਖਿ ਵਸਤੁ
ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ
॥
ਸਮਝੈ ਸੂਝੈ ਪੜਿ
ਪੜਿ ਬੂਝੈ ਅੰਤਿ ਨਿਰੰਤਰਿ ਸਾਚਾ
॥
ਗੁਰਮੁਖਿ ਦੇਖੈ
ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ
॥੨॥
ਧਧੈ ਧਰਮੁ ਧਰੇ
ਧਰਮਾ ਪੁਰਿ ਗੁਣਕਾਰੀ ਮਨੁ ਧੀਰਾ
॥
ਧਧੈ ਧੂਲਿ ਪੜੈ
ਮੁਖਿ ਮਸਤਕਿ ਕੰਚਨ ਭਏ ਮਨੂਰਾ
॥
ਧਨੁ ਧਰਣੀਧਰੁ ਆਪਿ
ਅਜੋਨੀ ਤੋਲਿ ਬੋਲਿ ਸਚੁ ਪੂਰਾ
॥
ਕਰਤੇ ਕੀ ਮਿਤਿ
ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ
॥੩॥
ਙਿਆਨੁ ਗਵਾਇਆ
ਦੂਜਾ ਭਾਇਆ ਗਰਬਿ ਗਲੇ ਬਿਖੁ ਖਾਇਆ
॥
ਗੁਰ ਰਸੁ ਗੀਤ ਬਾਦ
ਨਹੀ ਭਾਵੈ
ਸੁਣੀਐ ਗਹਿਰ ਗੰਭੀਰੁ
ਗਵਾਇਆ ॥
ਗੁਰਿ ਸਚੁ ਕਹਿਆ
ਅੰਮ੍ਰਿਤੁ ਲਹਿਆ ਮਨਿ ਤਨਿ ਸਾਚੁ ਸੁਖਾਇਆ
॥
ਆਪੇ ਗੁਰਮੁਖਿ ਆਪੇ
ਦੇਵੈ ਆਪੇ ਅੰਮ੍ਰਿਤੁ ਪੀਆਇਆ
॥੪॥
ਏਕੋ ਏਕੁ ਕਹੈ ਸਭੁ
ਕੋਈ ਹਉਮੈ ਗਰਬੁ ਵਿਆਪੈ
॥
ਅੰਤਰਿ ਬਾਹਰਿ ਏਕੁ
ਪਛਾਣੈ ਇਉ ਘਰੁ ਮਹਲੁ ਸਿਞਾਪੈ
॥
ਪ੍ਰਭੁ ਨੇੜੈ ਹਰਿ
ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ
॥
ਏਕੰਕਾਰੁ ਅਵਰੁ
ਨਹੀ ਦੂਜਾ ਨਾਨਕ ਏਕੁ ਸਮਾਈ
॥੫॥
ਅੰਗ
929