13.
ਗੁਣਵੰਤੀ
ਸ਼੍ਰੀ
ਗੁਰੂ ਅਰਜੁਨ ਸਾਹਿਬ ਜੀ ਦੁਆਰਾ ਰਚਿਤ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੂਹੀ ਰਾਗ ਵਿੱਚ ਦਰਜ ਇਸ
ਬਾਣੀ ਦਾ ਮੂਲ ਭਾਵ ਸੰਜਮੀ ਵ੍ਰਤੀਯਾਂ ਦੇ ਦੁਆਰਾ ਈਸ਼ਵਰ (ਵਾਹਿਗੁਰੂ) ਦਾ ਗੁਣ ਗਾਇਨ ਕਰਣਾ ਅਤੇ
ਉਨ੍ਹਾਂ ਗੁਣਾਂ ਨੂੰ ਅੰਗੀਕਾਰ ਕਰਣ ਲਈ ਆਤਮ ਸਮਰਪਣ ਅਤੇ ਨਿਮਰਤਾ ਜਿਹੇ ਗੁਣਾਂ ਨੂੰ ਆਪਣੀ ਜਿੰਦਗੀ
ਦਾ ਅੰਗ ਬਣਾ ਲੈਣਾ ਹੈ।
ਅਜਿਹੀ ਦਸ਼ਾ ਹੀ ਪ੍ਰਭੂ ਵਲੋਂ
ਮਿਲਾਪ ਦਾ ਰਸਤਾ ਖੋਜਦੀ ਹੈ।
ਉਦਾਹਰਣ ਵਾਸਤੇ:
ਸੂਹੀ ਮਹਲਾ ੫
ਗੁਣਵੰਤੀ ॥
ਜੋ ਦੀਸੈ
ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ
॥
ਆਖਾ ਬਿਰਥਾ ਜੀਅ
ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ
॥
ਸੋਈ ਦਸਿ ਉਪਦੇਸੜਾ
ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ
॥
ਇਹੁ ਮਨੁ ਤੈ ਕੂੰ
ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ
॥
ਹਉ ਆਇਆ ਦੂਰਹੁ
ਚਲਿ ਕੈ ਮੈ ਤਕੀ ਤਉ ਸਰਣਾਇ ਜੀਉ
॥
ਮੈ ਆਸਾ ਰਖੀ ਚਿਤਿ
ਮਹਿ ਮੇਰਾ ਸਭੋ ਦੁਖੁ ਗਵਾਇ ਜੀਉ
॥
ਇਤੁ ਮਾਰਗਿ ਚਲੇ
ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ
॥
ਤਿਆਗੇਂ ਮਨ ਕੀ
ਮਤੜੀ ਵਿਸਾਰੇਂ ਦੂਜਾ ਭਾਉ ਜੀਉ
॥
ਇਉ ਪਾਵਹਿ ਹਰਿ
ਦਰਸਾਵੜਾ ਨਹ ਲਗੈ ਤਤੀ ਵਾਉ ਜੀਉ
॥
ਹਉ ਆਪਹੁ ਬੋਲਿ ਨ
ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ
॥
ਹਰਿ ਭਗਤਿ ਖਜਾਨਾ
ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ
॥
ਮੈ ਬਹੁੜਿ ਨ
ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ
॥
ਜੋ ਗੁਰ ਦੀਸੈ
ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ
॥੩॥
ਅੰਗ 763