9. ਦਿਨ–ਰੈਨਿ
ਸ਼੍ਰੀ
ਗੁਰੂ ਅਰਜੁਨ
ਪਾਤਸ਼ਾਹ ਜੀ ਦਾ ਇੱਕ ਸ਼ਬਦ ਇਸ ਮਹੱਤਵਪੂਰਣ ਕਵਿਤਾ ਰੂਪ ਸਿਰਲੇਖ (ਸ਼ੀਰਸ਼ਕ) ਦੇ ਹੇਠਾਂ ਦਰਜ ਹੈ।
ਇਸ ਸ਼ਬਦ
ਵਿੱਚ ਪਰੰਪਰਾਗਤ ਕਰਮ–ਕਾਂਡਾਂ
ਨੂੰ ਛੱਡ ਕੇ ਈਸ਼ਵਰ (ਵਾਹਿਗੁਰੂ) ਦੇ ਨਾਲ ਜੁੜਣ ਅਤੇ ਸ਼ੁਭ ਕਰਮ ਕਰਣ ਲਈ ਹਰ ਸਮਾਂ ਸਰਗਰਮ ਰਹਿਣ ਦਾ
ਉਪਦੇਸ਼ ਦਿੱਤਾ ਗਿਆ ਹੈ।
ਅਸਲ
ਵਿੱਚ ਇਸ ਬਾਣੀ ਦਾ ਭਾਵ ਇਹ ਲੱਗਦਾ ਹੈ ਕਿ ਮਨੁੱਖ ਦਿਨ ਰਾਤ ਅਕਾਲ ਪੁਰਖ ਦਾ ਨਾਮ ਜਪਦੇ ਹੋਏ ਆਪ
ਅਕਾਲ ਪੁਰਖ ਦਾ ਰੂਪ ਹੋ ਜਾਵੇ।
ਉਦਾਹਰਣ ਵਾਸਤੇ:
ਮਾਝ
ਮਹਲਾ ੫ ਦਿਨ ਰੈਣਿ
ੴ ਸਤਿਗੁਰ
ਪ੍ਰਸਾਦਿ ॥
ਸੇਵੀ ਸਤਿਗੁਰੁ
ਆਪਣਾ ਹਰਿ ਸਿਮਰੀ ਦਿਨ ਸਭਿ ਰੈਣ
॥
ਆਪੁ ਤਿਆਗਿ ਸਰਣੀ
ਪਵਾਂ ਮੁਖਿ ਬੋਲੀ ਮਿਠੜੇ ਵੈਣ
॥
ਜਨਮ ਜਨਮ ਕਾ
ਵਿਛੁੜਿਆ ਹਰਿ ਮੇਲਹੁ ਸਜਣੁ ਸੈਣ
॥
ਜੋ ਜੀਅ ਹਰਿ ਤੇ
ਵਿਛੁੜੇ ਸੇ ਸੁਖਿ ਨ ਵਸਨਿ ਭੈਣ
॥
ਹਰਿ ਪਿਰ ਬਿਨੁ
ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ
॥
ਆਪ ਕਮਾਣੈ ਵਿਛੁੜੀ
ਦੋਸੁ ਨ ਕਾਹੂ ਦੇਣ
॥
ਕਰਿ ਕਿਰਪਾ ਪ੍ਰਭ
ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ
॥
ਹਰਿ ਤੁਧੁ ਵਿਣੁ
ਖਾਕੂ ਰੂਲਣਾ ਕਹੀਐ ਕਿਥੈ ਵੈਣ
॥
ਨਾਨਕ ਕੀ ਬੇਨੰਤੀਆ
ਹਰਿ ਸੁਰਜਨੁ ਦੇਖਾ ਨੈਣ
॥੧॥
ਜੀਅ ਕੀ ਬਿਰਥਾ ਸੋ
ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ
॥
ਮਰਣਿ ਜੀਵਣਿ
ਆਰਾਧਣਾ ਸਭਨਾ ਕਾ ਆਧਾਰੁ
॥
ਸਸੁਰੈ ਪੇਈਐ ਤਿਸੁ
ਕੰਤ ਕੀ ਵਡਾ ਜਿਸੁ ਪਰਵਾਰੁ
॥
ਊਚਾ ਅਗਮ ਅਗਾਧਿ
ਬੋਧ ਕਿਛੁ ਅੰਤੁ ਨ ਪਾਰਾਵਾਰੁ
॥
ਸੇਵਾ ਸਾ ਤਿਸੁ
ਭਾਵਸੀ ਸੰਤਾ ਕੀ ਹੋਇ ਛਾਰੁ
॥
ਦੀਨਾ ਨਾਥ ਦੈਆਲ
ਦੇਵ ਪਤਿਤ ਉਧਾਰਣਹਾਰੁ
॥
ਆਦਿ ਜੁਗਾਦੀ ਰਖਦਾ
ਸਚੁ ਨਾਮੁ ਕਰਤਾਰੁ
॥
ਕੀਮਤਿ ਕੋਇ ਨ
ਜਾਣਈ ਕੋ ਨਾਹੀ ਤੋਲਣਹਾਰੁ
॥
ਮਨ ਤਨ ਅੰਤਰਿ ਵਸਿ
ਰਹੇ ਨਾਨਕ ਨਹੀ ਸੁਮਾਰੁ
॥
ਦਿਨੁ ਰੈਣਿ ਜਿ
ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ
॥੨॥
ਸੰਤ ਅਰਾਧਨਿ ਸਦ
ਸਦਾ ਸਭਨਾ ਕਾ ਬਖਸਿੰਦੁ
॥
ਜੀਉ ਪਿੰਡੁ ਜਿਨਿ
ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ
॥
ਗੁਰ ਸਬਦੀ ਆਰਾਧੀਐ
ਜਪੀਐ ਨਿਰਮਲ ਮੰਤੁ
॥
ਕੀਮਤਿ ਕਹਣੁ ਨ
ਜਾਈਐ ਪਰਮੇਸੁਰੁ ਬੇਅੰਤੁ
॥
ਜਿਸੁ ਮਨਿ ਵਸੈ
ਨਰਾਇਣੋ ਸੋ ਕਹੀਐ ਭਗਵੰਤੁ
॥
ਜੀਅ ਕੀ ਲੋਚਾ
ਪੂਰੀਐ ਮਿਲੈ ਸੁਆਮੀ ਕੰਤੁ
॥
ਨਾਨਕੁ ਜੀਵੈ ਜਪਿ
ਹਰੀ ਦੋਖ ਸਭੇ ਹੀ ਹੰਤੁ
॥
ਦਿਨੁ ਰੈਣਿ ਜਿਸੁ
ਨ ਵਿਸਰੈ ਸੋ ਹਰਿਆ ਹੋਵੈ ਜੰਤੁ
॥੩॥
ਸਰਬ ਕਲਾ ਪ੍ਰਭ
ਪੂਰਣੋ ਮੰਞੁ ਨਿਮਾਣੀ ਥਾਉ
॥
ਹਰਿ ਓਟ ਗਹੀ ਮਨ
ਅੰਦਰੇ ਜਪਿ ਜਪਿ ਜੀਵਾਂ ਨਾਉ
॥
ਕਰਿ ਕਿਰਪਾ ਪ੍ਰਭ
ਆਪਣੀ ਜਨ ਧੂੜੀ ਸੰਗਿ ਸਮਾਉ
॥
ਜਿਉ ਤੂੰ ਰਾਖਹਿ
ਤਿਉ ਰਹਾ ਤੇਰਾ ਦਿਤਾ ਪੈਨਾ ਖਾਉ
॥
ਉਦਮੁ ਸੋਈ ਕਰਾਇ
ਪ੍ਰਭ ਮਿਲਿ ਸਾਧੂ ਗੁਣ ਗਾਉ
॥
ਦੂਜੀ ਜਾਇ ਨ ਸੁਝਈ
ਕਿਥੈ ਕੂਕਣ ਜਾਉ
॥
ਅਗਿਆਨ ਬਿਨਾਸਨ ਤਮ
ਹਰਣ ਊਚੇ ਅਗਮ ਅਮਾਉ
॥
ਮਨੁ ਵਿਛੁੜਿਆ ਹਰਿ
ਮੇਲੀਐ ਨਾਨਕ ਏਹੁ ਸੁਆਉ
॥
ਸਰਬ ਕਲਿਆਣਾ ਤਿਤੁ
ਦਿਨਿ ਹਰਿ ਪਰਸੀ ਗੁਰ ਕੇ ਪਾਉ
॥੪॥੧॥
ਅੰਗ 136