SHARE  

 
 
     
             
   

 

4. ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸੰਪਾਦਨ

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੰਪਾਦਨ ਦਾ ਕਾਰਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੁਆਰਾ ਸੰਪੂਰਣ ਹੋਇਆ1599 ਈਸਵੀ ਵਿੱਚ ਇਸ ਗਰੰਥ ਦੇ ਸੰਪਾਦਨ ਦਾ ਕਾਰਜ ਸ਼ੁਰੂ ਹੋਇਆਸੰਪਾਦਨ ਦੇ ਕਾਰਜ ਲਈ ਅਮ੍ਰਿਤਸਰ ਦੇ ਬਿਲਕੁੱਲ ਨੇੜੇ ਰਾਮਸਰ ਦੇ ਰਮਣੀਕ ਥਾਂ ਦਾ ਚੋਣ ਕੀਤਾ ਗਿਆਇਸ ਪਵਿਤਰ ਸ਼੍ਰੀ ਆਦਿ ਗਰੰਥ ਸਾਹਿਬ ਜੀ ਨੂੰ ਲਿਖਣ ਦਾ ਮਾਨ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ ਅਤੇ 1604 ਈਸਵੀ ਵਿੱਚ ਇਹ ਪ੍ਰਵਿਤਰ ਸ਼੍ਰੀ ਆਦਿ ਗਰੰਥ ਸਾਹਿਬ ਜੀ ਸੰਪੰਨ ਹੋਇਆ ਸ਼੍ਰੀ ਆਦਿ ਗਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ 1 ਸਿਤੰਬਰ 1604 ਈਸਵੀ ਨੂੰ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਇਸਦਾ ਪਹਿਲਾਂ ਗ੍ਰੰਥੀ ਨਿਯੁਕਤ ਕੀਤਾ ਗਿਆਇਸ ਪਹਿਲਾਂ ਪ੍ਰਕਾਸ਼ ਦੇ ਸਮੇਂ ਜੋ ਹੁਕਮਨਾਮਾ ਆਇਆਉਹ ਹੈ:

ਸੂਹੀ ਮਹਲਾ 5

ਸੰਤਾਂ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅਮ੍ਰਤ ਜਲੁ ਛਾਇਆ ਰਾਮ

ਅਮ੍ਰਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ

ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ

ਪੂਰਨ ਪੁਰਖ ਅਚੁਤ ਅਬਿਨਸੀ ਜਸੁ ਵੇਦ ਪੁਰਾਣੀ ਗਾਇਆ

ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ਅੰਗ 783

 

 

 

 

 

 

 

 

 

 

 

 

 

 

 

 

 

 

 

 

 
     
     
            SHARE  
          
 
     
 

 

     

 

This Web Site Material Use Only Gurbaani Parchaar & Parsaar & This Web Site is Advertistment Free Web Site, So Please Don,t Contact me For Add.