3. ਗੁਰੂ ਮਾਨਿਯੋ ਗਰੰਥ
ਦਸਵੇਂ ਪਾਤਸ਼ਾਹ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਣ ਦੇ ਬਾਅਦ ਤਲਵੰਡੀ ਸਾਬੋ ਵਿੱਚ ਰਾਤ–ਬਸੇਰਾ
ਬਣਾਇਆ ਅਤੇ ਉੱਥੇ ‘ਆਦਿ
ਗਰੰਥ’
ਦੀ ਸੰਪੂਣਰ ਬਾਣੀ ਨੂੰ
ਲਿਖਤੀ ਰੂਪ ਪ੍ਰਦਾਨ ਕੀਤਾ।
ਇਸ ਲਿਖਤੀ ਰੂਪ ਦੀ ਸੇਵਾ ਦਾ
ਕਾਰਜ ਭਾਈ ਮਨੀ ਸਿੰਘ ਜੀ ਦੇ ਹਿੱਸੇ ਆਇਆ।
ਇਸ ਗਰੰਥ ਵਿੱਚ ਸ਼੍ਰੀ ਗੁਰੂ
ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਤੇ ਜੈਜਾਵੰਤੀ ਰਾਗ ਸ਼ਮਿਲ ਕਰ ਰਾਗਾਂ ਦੀ ਗਿਣਤੀ
31
ਕਰ ਦਿੱਤੀ।
ਇਸ ਪਵਿਤਰ ਧਰਮ ਗਰੰਥ ਨੂੰ
1708
ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਜੋਤੀ–ਜੋਤੀ
ਸਮਾਣ ਦੇ ਸਮੇਂ ਗੁਰਗੱਦੀ ਦੇਕੇ ਸਿੱਖਾਂ ਨੂੰ
‘ਸ਼੍ਰੀ
ਗੁਰੂ ਗਰੰਥ ਸਾਹਿਬ ਜੀ’
ਦੇ ਅਧੀਨ ਕੀਤਾ ਅਤੇ
‘ਸ਼ਬਦ
ਗੁਰੂ’
ਦਾ ਨਵਾਂ ਸਿਧਾਂਤ ਸਥਾਪਤ ਕਰ
ਦਿੱਤਾ।
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ
॥
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗਰੰਥ
॥
ਗੁਰੂ ਗ੍ਰੰਥ ਜੀ ਮਾਨਿਆਹੁ,
ਪ੍ਰਗਟ ਗੁਰਾੰ ਕੀ ਦੇਹ
॥
ਜੋ ਪ੍ਰਭੁ ਕੋ ਮਿਲਬੋ ਚਹੈ,
ਖੋਜ ਸ਼ਬਦ ਮੈ ਲੇਹ
॥